ਮੁਹਾਲੀ ਵਿੱਚ ਦੁਸਹਿਰੇ ਨੂੰ ਖਤਰਾ - ਹਿੰਦੂ ਧਰਮਾਂ ਦੇ ਪ੍ਰਮੁੱਖ ਤਿਉਹਾਰ
🎬 Watch Now: Feature Video
ਹਿੰਦੂ ਧਰਮਾਂ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਦੁਸਹਿਰਾ ਇਸ ਵਾਰ ਮੁਸ਼ਕਿਲਾਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਦੁਸਹਿਰੇ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਰਾਵਣ, ਮੇਘਨਾਥ ਕੁੰਭਕਰਨ ਦੇ ਬੁੱਤ ਲੱਗਭਗ ਤਿਆਰ ਹੋ ਚੁੱਕੇ ਹਨ ਓਥੇ ਹੀ ਦੂਜੇ ਪਾਸੇ ਸਮਾਜਿਕ ਸੱਥਾਂ ਅਤੇ ਕੁਝ ਧਾਰਮਿਕ ਜੱਥੇਬੰਦੀਆਂ ਰਾਵਣ ਨਾ ਸਾੜਨ ਦੇ ਹੱਕ ਵਿੱਚ ਆਈਆਂ ਹਨ। ਮੁਹਾਲੀ ਜ਼ਿਲ੍ਹੇ ਵਿੱਚ ਵੱਖ ਵੱਖ ਜੱਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਰਾਵਣ ਉਨ੍ਹਾਂ ਦਾ ਦੇਵਤਾ ਹੈ ਅਤੇ ਉਹ ਉਸ ਨੂੰ ਸਾੜਨਾ ਬਰਦਾਸ਼ਤ ਨਹੀਂ ਕਰਨਗੇ। ਵੱਖ ਵੱਖ ਝਾਕੀਆਂ ਵਿੱਚ ਰਾਵਣ ਨੂੰ ਬੁਰਾ ਦਰਸਾਇਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੀ ਹੈ। ਸਮਾਜਿਕ ਜੱਥੇਬੰਦੀ ਦੇ ਪ੍ਰਧਾਨ ਬਲਵਿੰਦਰ ਕੁੰਭੜਾ ਵੱਲੋਂ ਸੌਂਪੇ ਗਏ ਇਸ ਮੰਗ ਪੱਤਰ ਵਿੱਚ ਰਾਮ ਲੀਲਾ ਕਮੇਟੀ 'ਤੇ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਰਾਮਲੀਲਾ ਕਮੇਟੀ ਦੇ ਚੇਅਰਮੈਨ ਧਰਮਵੀਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਉਹ ਵੀ ਸਾਡੇ ਭਰਾਵਾਂ ਵਰਗੇ ਹਨ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਨ੍ਹਾਂ ਦਾ ਰੋਟੀ ਪਾਣੀ ਇਸ ਰਾਹੀਂ ਚੱਲਦਾ ਹੈ।
Last Updated : Sep 25, 2019, 8:14 PM IST