ਨਾਲੇ ਦੀ ਗੰਦਗੀ ਦੇ ਸੜਕ ਕਿਨਾਰੇ ਲਗਾਏ ਢੇਰ, ਲੋਕ ਪ੍ਰੇਸ਼ਾਨ
🎬 Watch Now: Feature Video
ਹੁਸ਼ਿਆਰਪੁਰ:ਮੁਹੱਲਾ ਖਾਨਪੁਰੀ ਗੇਟ ਦੇ ਨਾਲ ਲੱਗਦੇ ਨਾਲੇ ਵਿਚੋਂ ਗੰਦਗੀ (Dirt)ਕੱਢ ਕੇ ਸੜਕ (Road) ਦੇ ਕਿਨਾਰੇ ਢੇਰ ਲਗਾ ਦਿੱਤੇ ਹਨ।ਜਿਸ ਕਾਰਨ ਨੇੜੇ ਦੇ ਦੁਕਾਨਦਾਰ ਅਤੇ ਸਥਾਨਕ ਨਿਵਾਸੀ ਬਹੁਤ ਪਰੇਸ਼ਾਨ ਹਨ।ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦਗੀ ਦੇ ਢੇਰ ਸੜਕ ਕਿਨਾਰੇ ਲਗਾਉਣ ਨਾਲ ਬਦਬੂ ਆਈ ਹੈ ਅਤੇ ਕੋਈ ਵੀ ਗਾਹਕ ਖਰੀਦਦਾਰੀ ਲਈ ਨਹੀਂ ਆਉਂਦਾ ਹੈ।ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਕੌਂਸਲਰ ਅਤੇ ਨਗਰ ਨਿਗਮ ਦੇ ਧਿਆਨ ਵਿਚ ਲਿਆਦਾਂ ਹੈ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਅਜੇ ਗਈ ਨਹੀਂ ਹੈ ਪਰ ਇਸ ਗੰਦਗੀ ਕਾਰਨ ਹੋਰ ਬਿਮਾਰੀਆਂ ਪੈਦਾ ਜ਼ਰੂਰ ਹੋਣਗੀਆਂ।