ਡਾ. ਬੀਆਰ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਖ਼ੂਨਦਾਨ ਕੈਂਪ ਲਾਇਆ - ਸ਼ਿਵ ਸ਼ੰਕਰ ਬਲੱਡ ਸੇਵਾ
🎬 Watch Now: Feature Video
ਜਲੰਧਰ:ਕਸਬਾ ਫਿਲੌਰ ਦੇ ਪਿੰਡ ਚਚਰਾੜੀ ਵਿਖੇ ਸ਼ਿਵ ਸ਼ੰਕਰ ਬਲੱਡ ਸੇਵਾ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਵੱਲੋਂ ਡਾ ਬੀ.ਆਰ ਅੰਬੇਡਕਰ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਬਲੱਡ ਕੈਂਪ ਲਗਾਇਆ ਗਿਆ। ਇਸ ਕੈਂਪ ਨੂੰ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰ ਕੇ ਸ਼ੁਰੂ ਕੀਤਾ ਗਿਆ ਅਤੇ ਨੌਜਵਾਨਾਂ ਵੱਲੋਂ ਸਵੈ ਅੱਗੇ ਆ ਕੇ ਬਲੱਡ ਡੋਨੇਟ ਕੀਤਾ ਗਿਆ। ਇਸ ਦੇ ਨਾਲ ਹੀ ਬਲੱਡ ਡੋਨੇਟ ਕਰਨ ਆਏ ਪਿੰਡ ਵਾਸੀ ਵੀ ਅੱਗੇ ਸਨ। ਇਸ ਮੌਕੇ ਬੋਲਦੇ ਹੋਏ ਵਿਜੈ ਸੁੰਦਰ ਨੇ ਕਿਹਾ ਕਿ ਖੂਨ ਹੀ ਇੱਕ ਇਹੋ ਜਿਹੀ ਵਸਤੂ ਹੈ ਜਿਸ ਨੂੰ ਇਨਸਾਨ ਮਸ਼ੀਨਾਂ ਰਾਹੀਂ ਤਿਆਰ ਨਹੀਂ ਕਰ ਸਕਦਾ ਇਹ ਇੱਕ ਕੁਦਰਤ ਵੱਲੋਂ ਦਿੱਤੀ ਗਈ ਅਨਮੋਲ ਦਾਤ ਹੈ। ਇਸ ਬਲੱਡ ਡੋਨੇਟ ਕੈਂਪ ਲਗਾਉਣ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਤਕ ਖ਼ੂਨ ਪਹੁੰਚਾਉਣਾ ਵੀ ਹੈ ਜੋ ਲੋਕ ਕਈ ਵਾਰ ਖੂਨ ਦੀ ਕਮੀ ਦੇ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ।