ਮੀਂਹ ਬਣਿਆ ਨਰਮੇ ਦੀ ਫ਼ਸਲ ਲਈ ਆਫਤ
🎬 Watch Now: Feature Video
ਅਬੋਹਰ: ਪਿਛਲੇ 2-3 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ (rain) ਕਾਰਨ ਨਰਮੇ (Cotton) ਦੇ ਕਿਸਾਨਾਂ (Farmers) ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਮੀਂਹ ਪੈਣ ਨਾਲ ਨਰਮੇ (Cotton) ਦੀ ਫਸਲ ਨੂੰ ਆਇਆ ਭੂਰ ਝੜ ਰਿਹਾ ਹੈ। ਜਿਸ ਕਰਕੇ ਫਸਲ ਦੇ ਝਾੜ ਵਿੱਚ ਕਾਫ਼ੀ ਕਟੌਤੀ ਆਵੇਗੀ। ਮੀਂਹ ਪੈਣ ਨਾਲ ਹੋਏ ਨਰਮੇ (Cotton) ਦੇ ਨੁਕਸਾਨ ਨੂੰ ਲੈਕੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ (Farmers) ਪਹਿਲਾਂ ਵੀ ਮਹਿੰਗਾਈ ਕਰਕੇ ਕਰਜ਼ ਦੀ ਮਾਰ ਝੱਲ ਰਹੇ ਹਨ। ਅਤੇ ਹੁਣ ਨਰਮੇ ਤੇ ਪਈ ਕੁਦਰਤੀ ਮਾਰ ਨੇ ਕਿਸਾਨਾਂ ਨੂੰ ਬਿਲਕੁਲ ਖ਼ਤਮ ਕਰ ਦਿੱਤਾ। ਇਸ ਮੌਕੇ ਮੀਡੀਆ (Media) ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ (Government of Punjab) ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।