ਐਸਐਚਓ ਖਿਲਾਫ ਕੋਈ ਮਾੜੀ ਗੱਲ ਨਹੀਂ ਕੀਤੀ: ਹਰਮਿੰਦਰ ਸਿੰਘ - ਐਸਐਚਓ ਨਵਦੀਪ ਸਿੰਘ
🎬 Watch Now: Feature Video

ਤਰਨਤਾਰਨ: ਐਸਐਚਓ ਨਵਦੀਪ ਸਿੰਘ ਨਾਲ ਗੱਲ ਕਰਦੇ ਸਮੇਂ ਉਸ ਨੂੰ ਭੱਦੀ ਸ਼ਬਦਾਵਲੀ ਬੋਲਣ ਵਾਲੇ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਸਪੱਸ਼ਟੀਕਰਨ ਵਿਚ ਕਿਹਾ ਹੈ ਕਿ ਹਲਕੇ ਦੇ ਕੰਮਾਂ ਲਈ ਐਸਐਚਓ ਨਾਲ ਗੱਲ ਕਰਨੀ ਹੁੰਦੀ ਹੈ ਜੇ ਉਹ ਆਡੀਓ ਰਿਕਾਡਿੰਗ ਕਰਕੇ ਇਸ ਤਰ੍ਹਾਂ ਵਾਇਰਲ ਕਰਨਗੇ ਤਾਂ ਇਹ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਕੋਲ ਵੀ ਇਸ ਬਾਰੇ ਗੱਲ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਸਬੰਧਿਤ ਐਸਐਚਓ ਖਿਲਾਫ ਕਾਰਵਾਈ ਕੀਤੀ ਜਾਵੇ।