ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜੀ ਦੇ 301ਵੇਂ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਏ - ਦਿਹਾੜੇ ਮੌਕੇ ਨਗਰ ਕੀਰਤਨ ਸਜਾਏ
🎬 Watch Now: Feature Video
ਤਰਨਤਾਰਨ:ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜੀ ਦੇ 301 ਵੇਂ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਏ। ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਇਤਿਹਾਸਕ ਪਿੰਡ ਪੂਹਲਾ ਵਿਖੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ 301 ਵੇਂ ਪ੍ਰਕਾਸ਼ ਦਿਵਸ ਤੇ ਸੇਵਾ ਭਗਤੀ ਅਸਥਾਨ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਸਾਹਿਬ ਤੋਂ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰਸ਼ਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਪੂਹਲਾ, ਸਿੰਘਪੁਰ,ਭਿੱਖੀਵਿੰਡ, ਫਰੰਦੀਪੁਰ, ਸੁਰਸਿੰਘ, ਧੁੰਨ ਵੀਰਮ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਸੰਗਤਾਂ ਟਰੈਕਟਰ ਟਰਾਲੀਆਂ, ਗੱਡੀਆਂ, ਮੋਟਰਸਾਈਕਲ ਆਦਿ ਸਾਧਨਾਂ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਨਗਰ ਕੀਰਤਨ ਵਿੱਚ ਕਵੀਸ਼ਰ ਜਥਿਆਂ ਨੇ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੇ ਚਾਨਣ ਪਾਇਆ। ਭਿੱਖੀਵਿੰਡ ਦੇ ਜਥੇ ਨੇ ਥਾਰਨਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਨਗਰ ਕੀਰਤਨ ਵਿੱਚ ਸੰਗਤਾਂ ਲਈ ਜਗ੍ਹਾ ਜਗ੍ਹਾ ਵੱਖ ਵੱਖ ਲੰਗਰਾ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਚਾਹ ਪਕੌੜੇ ,ਦਾਲ ਫੁਲਕਾ, ਕੋਲਡ ਡਰਿੰਕ, ਅਤੇ ਫਰੂਟ ਆਦਿ ਹਾਜ਼ਰ ਸਨ।