ਲੁਧਿਆਣਾ 'ਚ ਹੁਣ ਤੱਕ ਕੋਵਿਡ -19 ਦੇ 12 ਪੌਜ਼ੀਟਿਵ ਮਾਮਲੇ, 3 ਦੀ ਮੌਤ: ਡੀਸੀ - Ludhiana news
🎬 Watch Now: Feature Video
ਲੁਧਿਆਣਾ ਵਿੱਚ ਲਗਾਤਾਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 12 ਮਰੀਜ਼ ਪੌਜ਼ੀਟਿਵ ਆਏ ਹਨ, ਜਿਨ੍ਹਾਂ ਚੋਂ ਇੱਕ ਜਲੰਧਰ ਨਾਲ ਸਬੰਧਤ ਹੈ, ਜਦਕਿ ਦੂਜੀ ਮਹਿਲਾ ਬਰਨਾਲਾ ਤੋਂ ਸਬੰਧਤ ਸੀ ਜਿਸ ਦੀ ਬੀਤੇ ਦਿਨ ਵੀਰਵਾਰ ਨੂੰ ਹੀ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ ਮੌਤ ਹੋ ਚੁੱਕੀ ਹੈ। ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ 507 ਸੈਂਪਲ ਲਏ ਹਨ, ਜਿਨ੍ਹਾਂ ਚੋਂ 467 ਸੈਂਪਲ ਨੈਗੇਟਿਵ ਆਏ ਹਨ, ਜਦਕਿ 12 ਮਾਮਲੇ ਪੌਜ਼ੀਟਿਵ ਆਏ ਅਤੇ ਬਾਕੀਆਂ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ।