ਕਰਫਿਊ ਕਾਰਨ ਲੋਕਾਂ ਦੀ ਮੈਂਟਲ ਇਮੋਸ਼ਨਲ ਫਿਜ਼ੀਕਲ ਹੈਲਥ ਹੋਈ ਵਧੀਆ - punjabi university
🎬 Watch Now: Feature Video
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਮਨੋਵਿਗਿਆਨਕ ਵਿਭਾਗ ਦੀ ਚੇਅਰਪਰਸਨ ਸੀਮਾ ਵਿਨਾਇਕ ਨੇ ਲੌਕਡਾਊਨ 'ਤੇ ਰਿਸਰਚ ਕੀਤੀ ਹੈ। ਰਿਸਰਚ ਸਬੰਧੀ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰਫਿਊ ਕਾਰਨ ਲੋਕਾਂ ਦੀ ਮੈਂਟਲ ਇਮੋਸ਼ਨਲ ਹੈਲਥ ਕਾਫੀ ਵਧੀਆ ਹੋ ਗਈ ਹੈ। ਦੇਸ਼-ਭਰ ਦੇ 12 ਸੂਬਿਆਂ ਵਿੱਚ ਗ਼ਰੀਬ ਤੋਂ ਲੈ ਕੇ ਅਮੀਰ ਲੋਕਾਂ ਦਾ ਸੈਂਪਲ ਲੈ ਕੇ ਇਹ ਰਿਸਰਚ ਕੀਤੀ ਗਈ ਸੀ ਜਿਸ ਦੇ ਨਤੀਜੇ ਬਹੁਤ ਹੀ ਵਧੀਆ ਅਤੇ ਪੌਜ਼ੀਟਿਵ ਆਏ ਹਨ। ਘਰਾਂ ਵਿੱਚ ਰਹਿਣ ਨਾਲ ਜਿੱਥੇ ਗ੍ਰੈਂਡ ਪੇਰੈਂਟਸ ਨਾਲ ਕੁਆਲਿਟੀ ਟਾਈਮ ਫੈਮਿਲੀ ਮੈਂਬਰ ਸਪੈਂਡ ਕਰ ਰਹੇ ਹਨ, ਉੱਥੇ ਹੀ ਵੱਡੇ ਸ਼ਹਿਰਾਂ ਵਿੱਚ ਨੌਕਰੀ ਕਰਨ ਵਾਲੇ ਬੱਚੇ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਕੱਠੇ ਸਮਾਂ ਬੀਤਾ ਰਹੇ ਹਨ। ਜੋ ਕਿ ਬਹੁਤ ਹੀ ਸਹੀਂ ਗੱਲ ਹੈ।