ਹਰਭਜਨ ਸਿੰਘ ਦੇਣਗੇ ਪੰਜਾਬੀ ਨੌਜਵਾਨਾਂ ਨੂੰ ਕ੍ਰਿਕਟ ਦੀ ਸਿਖਲਾਈ - sports
🎬 Watch Now: Feature Video
ਅੰਮ੍ਰਿਤਸਰ ਦੀ ਅਮਨਦੀਪ ਕ੍ਰਿਕਟ ਅਕੈਡਮੀ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿੰਨਰ ਹਰਭਜਨ ਸਿੰਘ ਪਹੁੰਚੇ। ਇਸ ਅਕੈਡਮੀ ਵਿੱਚ ਹਰਭਜਨ ਸਿੰਘ ਨੌਜਵਾਨਾਂ ਕ੍ਰਿਕਟ ਖੇਡਣ ਸਬੰਧੀ ਸਿਖਲਾਈ ਦੇਣਗੇ। ਇਸ ਦੌਰਾਨ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ 'ਚੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਖਿਡਾਰੀ ਘੱਟ ਤਿਆਰ ਹੋ ਰਹੇ ਹਨ ਜਦ ਕਿ ਹਰਿਆਣਾ 'ਚ ਇਹ ਗਿਣਤੀ ਕਾਫ਼ੀ ਹੈ। ਭੱਜੀ ਨੇ ਕਿਹਾ ਕਿ ਹੁਣ ਸਰਕਾਰ ਨੇ ਇਕ ਕਮੇਟੀ ਬਣਾਈ ਹੈ ਜਿਸ ਵਿੱਚ ਉਹ ਮੈਂਬਰ ਹਨ। ਇਸ ਦੇ ਨਾਲ ਹੀ ਉਹ ਕ੍ਰਿਕਟ ਦੇ ਸ਼ੌਕੀਨ ਲੜਕਿਆਂ ਨੂੰ ਸਿਖਲਾਈ ਦੇਣਗੇ ਤਾਂ ਕਿ ਵੱਧ ਤੋਂ ਵੱਧ ਕ੍ਰਿਕਟਰ ਤਿਆਰ ਕੀਤੇ ਜਾਣ ਜੋ ਪੰਜਾਬ ਦਾ ਨਾਂ ਰੋਸ਼ਨ ਕਰਨ। ਹਰਭਜਨ ਸਿੰਘ ਨੇ ਕਿਹਾ ਕਿ ਸ਼ੁਭਮ ਗਿੱਲ ਨੇ 2 ਸਾਲ ਪਹਿਲਾਂ ਰਣਜੀਤ ਟ੍ਰਾਫ਼ੀ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ ਤੇ ਹੁਣ ਇੰਤਜ਼ਾਰ ਕਰਨਾ ਪਵੇਗਾ ਜਦ ਸ਼ੁਭਮ ਗਿੱਲ ਦਾ ਨੰਬਰ ਭਾਰਤੀ ਕ੍ਰਿਕੇਟ ਟੀਮ ਵਿੱਚ ਆਵੇਗਾ। ਹਰਭਜਨ ਨੇ ਕਿਹਾ ਕਿ ਜਿਹੜਾ ਵੀ 6 ਫੁੱਟ ਦਾ ਨੌਜਵਾਨ ਕ੍ਰਿਕੇਟ ਖੇਡਣਾ ਚਾਹੁੰਦਾ ਹੈ ਉਹ ਊਸ ਨੂੰ ਮੁਫ਼ਤ ਟ੍ਰੇਨਿੰਗ ਦੇਣਗੇ। ਹਰਭਜਨ ਸਿੰਘ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਵੈਸਟ ਇੰਡੀਜ਼ ਤੋਂ ਹੋ ਰਹੀ ਟੈਸਟ ਮੈਚ ਸੀਰੀਜ਼ ਜਿੱਤ ਲਵੇਗੇ ਕਿਉਂਕਿ ਵੈਸਟ ਇੰਡੀਜ਼ ਕਮਜ਼ੋਰ ਟੀਮ ਹੈ। ਹਰਭਜਨ ਸਿੰਘ ਨੇ ਕਿਹਾ ਕਿ ਰਵੀ ਸ਼ਾਸਤਰੀ ਦੇ ਆਉਣ ਨਾਲ ਭਾਰਤੀ ਟੀਮ ਵਿੱਚ ਕਾਫ਼ੀ ਬਦਲਾਅ ਆਉਣਗੇ।