ਸੀਪੀਆਈ ਲਿਬਰੇਸ਼ਨ ਪਾਰਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ - ਕੋਰੋਨਾ ਮਹਾਂਮਾਰੀ
🎬 Watch Now: Feature Video
ਮਾਨਸਾ : ਸੀਪੀਆਈ ਲਿਬਰੇਸ਼ਨ ਪਾਰਟੀ ਨੇ ਸ਼ਹਿਰ ਦੇ ਬਿਜਲੀ ਬੋਰਡ ਦਫਤਰ ਦੇ ਸਾਹਮਣੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਗਿਆ ਹੈ। ਇਹ ਧਰਨਾ ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ 'ਚ ਕੀਤੇ ਗਏ ਵਾਧੇ ਨੂੰ ਲੈ ਕੇ ਕੀਤਾ ਗਿਆ ਹੈ। ਸੀਪੀਆਈ ਦੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌੌਕੇ ਸੀਪੀਆਈ (ਐਮ.ਐਲ) ਦੇ ਪ੍ਰਦਰਸ਼ਨਕਾਰੀ ਆਗੂਆਂ ਗੁਰਸੇਵਕ ਸਿੰਘ ਮਾਨ ਤੇ ਰਮਨਜੋਤ ਕੌਰ ਨੇ ਦੱਸਿਆ ਕੋਰੋਨਾਂ ਮਹਾਂਮਾਰੀ ਦੇ ਕਾਰਨ ਕਾਰੋਬਾਰ ਠੱਪ ਪੈਣ ਕਾਰਨ ਲੋਕ ਪਰੇਸ਼ਾਨ ਹਨ। ਜਿਥੇ ਇੱਕ ਪਾਸੇ ਆਰਥਿਕ ਤੰਗੀ ਨਾਲ ਜੂਝ ਰਹੇ ਲੋਕ ਰੋਜ਼ੀ-ਰੋਟੀ ਲਈ ਮੁਹਤਾਜ਼ ਹਨ,ਉਥੇ ਹੀ ਸਰਕਾਰ ਬਿੱਜਲੀ ਦਰਾਂ 'ਚ ਵਾਧਾ ਕਰ ਰਹੀ ਹੈ। ਲੋਕਾਂ ਵੱਲੋਂ ਵਾਰ-ਵਾਰ ਅਪੀਲ ਕਰਨ ਮਗਰੋਂ ਵੀ ਸੂਬਾ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਬਿਜਲੀ ਦਰਾਂ ਘਟਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਿਆਂ ਜਾਣਗੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।