ਕੋਰੋਨਾ ਕਾਰਨ ਰਿਸ਼ਤੇ ਵੀ ਹੋਏ ਲੌਕਡਾਊਨ, ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ - ਕੋਰੋਨਾ ਵਾਇਰਸ
🎬 Watch Now: Feature Video
ਲੁਧਿਆਣਾ 'ਚ ਕੋਵਿਡ-19 ਨਾਲ ਇੱਕ ਮਹਿਲਾ ਦੀ ਮੌਤ ਹੋਈ ਜਿਸ ਦਾ ਪ੍ਰਸਾਸ਼ਨ ਨੇ ਅੰਤਿਮ ਸਸਕਾਰ ਕੀਤਾ। ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੌਰ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਨੂੰ ਲਿਜਾਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਪ੍ਰਸ਼ਾਸਨ ਦੀ ਇੱਕ ਗੱਲ ਨਹੀਂ ਸੁਣੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਖ਼ੁਦ ਹੀ ਬਜ਼ੁਰਗ ਸੁਰਿੰਦਰ ਕੌਰ ਦਾ ਅੰਤਿਮ ਸਸਕਾਰ ਕੀਤਾ। ਬਜ਼ੁਰਗ ਸੁਰਿੰਦਰ ਕੌਰ ਦੇ ਅੰਤਿਮ ਅਰਦਾਸ ਲਈ ਗੁਰਦੁਆਰੇ 'ਚ ਪਾਠ ਵੀ ਰਖਵਾਇਆ ਗਿਆ ਹੈ ਜਿਸ ਦਾ ਪ੍ਰਸ਼ਾਸਨ ਵੱਲੋਂ ਹੀ ਭੋਗ ਪਾਇਆ ਜਾਵੇਗਾ।
ਕੋਵਿਡ 19 ਨਾਲ ਮਹਿਲਾ ਦੀ ਮੌਤ ਮਗਰੋਂ ਘਰ ਦੇ ਮੈਂਬਰਾਂ ਨੇ ਫੇਰਿਆਂ ਮੁਹ,
Last Updated : Apr 7, 2020, 3:51 PM IST