ਕੋਵਿਡ-19: ਚੰਡੀਗੜ੍ਹ 'ਚ ਅੱਜ ਕੋਰੋਨਾ ਪੌਜ਼ੀਟਿਵ ਦਾ ਨਹੀਂ ਆਇਆ ਕੋਈ ਨਵਾਂ ਕੇਸ - ਕੋਰੋਨਾ ਪੌਜ਼ੀਟਿਵ
🎬 Watch Now: Feature Video
ਚੰਡੀਗੜ੍ਹ: ਪੰਜਾਬ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1800 ਤੋਂ ਪਾਰ ਹੋ ਚੁੱਕਾ ਹੈ। ਕੋਰੋਨਾ ਵਾਇਰਸ ਦਾ ਹੌਟ-ਸਪਾਟ ਮੰਨੇ ਜਾਣ ਵਾਲੇ ਚੰਡੀਗੜ੍ਹ 'ਚ ਕੋਰੋਨਾ ਪੌਜ਼ੀਟਿਵ ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ। ਇਸ ਦੀ ਪੁਸ਼ਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ 'ਚ ਕੀਤੀ ਗਈ ਹੈ। ਸ਼ਹਿਰ 'ਚ ਹੁਣ ਤੱਕ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 173 ਹੈ। ਸੂਤਰਾਂ ਮੁਤਾਬਕ ਬਾਪੂਧਾਮ ਕਾਲੋਨੀ ਇਲਾਕੇ 'ਚ ਸਵੇਰੇ 5 ਨਵੇਂ ਕੇਸ ਆਏ ਹਨ, ਜਦਕਿ ਮੀਡੀਆ ਬੁਲਿਟਨ 'ਚ ਇਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 173 ਚੋਂ 28 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।