ਕੋਰੋਨਾ 'ਤੇ ਲਗਾਮ ਲਾਉਣ ਲਈ ਮੁਹੱਲਿਆਂ 'ਚ ਹੋ ਰਹੇ ਟੈਸਟ
🎬 Watch Now: Feature Video
ਜਲੰਧਰ: ਕਸਬਾ ਫਿਲੌਰ ਵਿਖੇ ਲਗਾਤਾਰ ਕੋਰੋਨਾ ਦੇ ਕੇਸ ਵੱਧਦੇ ਹੋਏ ਨਜ਼ਰ ਆ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਸੁਨੀਤਾ ਨੇ ਕਿਹਾ ਕਿ ਕਸਬਾ ਫਿਲੌਰ ਦੇ ਮੁਹੱਲਾ ਰਵਿਦਾਸਪੁਰਾ ਵਿਖੇ ਮੁਹੱਲੇ ਵਾਸੀਆਂ ਦੇ ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹੀ ਇਸੇ ਮੁਹੱਲੇ ਵਿੱਚ 2 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਹੁਣ ਪੂਰੇ ਮੁਹੱਲੇ ਵਾਸੀਆਂ ਦੇ ਸੈਂਪਲ ਲਏ ਹਨ ਤਾਂ ਜੋ ਕਿ ਜਿਹੜੇ ਵੀ ਕੋਰੋਨਾ ਦੇ ਮਰੀਜ਼ ਪਾਏ ਜਾਣਗੇ। ਉਨ੍ਹਾਂ ਨੂੰ ਹੋਰ ਲੋਕਾਂ ਤੋਂ ਮਿਲਣ ਤੋਂ ਰੋਕਿਆ ਜਾ ਸਕੇ।