ਕਾਂਗਰਸੀ ਵਿਧਾਇਕ ਦੀ ਕੈਪਟਨ ਨੂੰ ਪੰਜਾਬ 'ਚ ਡਾਕਟਰ ਭਰਤੀ ਕਰਨ ਦੀ ਅਪੀਲ - covid-19
🎬 Watch Now: Feature Video
ਚੱਬੇਵਾਲ: ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕੋਰੋਨਾ ਕਾਰਨ ਪੈਦਾ ਹੋਏ ਸੰਕਟ ਨਾਲ ਲੜਣ ਵਾਲੇ ਡਾਕਟਰਾਂ, ਸਿਹਤ ਕਰਮੀਆਂ, ਪੁਲਿਸ, ਸਫਾਈ ਸੇਵਕਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ ਹੈ। ਇਸੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਪੰਜਾਬ 'ਚ ਆਖਰੀ ਸਾਲ ਦੀ ਪੜ੍ਹਾਈ ਕਰ ਰਹੇ ਡਾਕਟਰਾਂ ਅਤੇ ਨਰਸਾਂ ਨੂੰ ਭਰਤੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਗੰਭੀਰ ਹੋ ਰਹੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੇਰੇ ਡਾਕਟਰਾਂ ਤੇ ਨਰਸਾਂ ਦੀ ਜ਼ਰੂਰਤ ਹੋਵੇਗੀ।