ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਫਤਿਹਗੜ੍ਹ ਸਾਹਿਬ, ਕੀਤੇ ਇਹ ਐਲਾਨ - ਪੰਜਾਬ ਦੀ ਜਨਤਾ
🎬 Watch Now: Feature Video
ਫਤਿਹਗੜ੍ਹ ਸਾਹਿਬ: ਮੁੱਖ ਮੰਤਰੀ ਚਰਨਜੀਤ ਚੰਨੀ ਫਤਿਹਗੜ੍ਹ ਸਾਹਿਬ ਪਹੁੰਚੇ। ਇਸ ਦੌਰਾਨ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਵਾਲੀ ਦੇ ਦਿਨਾਂ ਵਿੱਚ ਪੰਜਾਬ ਦੀ ਜਨਤਾ ਨੂੰ ਤੋਹਫ਼ਾ ਦੇਣ ਦੀ ਗੱਲ ਕਹੀ। ਉਥੇ ਹੀ ਪੰਜਾਬ ਵਿੱਚ ਬਾਕੀ ਮਾਫੀਆ ਦੇ ਨਾਲ ਨਾਲ ਕੇਬਲ ਮਾਫੀਆ 'ਤੇ ਵੀ ਲਗਾਮ ਲਗਾ ਆਮ ਜਨਤਾ ਨੂੰ ਰਾਹਤ ਦਿਵਾਉਣ ਦਾ ਐਲਾਨ ਵੀ ਕੀਤਾ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਮਾਫੀਆ ਨੂੰ ਖ਼ਤਮ ਕਰ ਆਮ ਜਨਤਾ ਦਾ ਰਾਜ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਦੇ ਬਾਅਦ ਮੀਡੀਆ ਦੇ ਸਾਹਮਣੇ ਚੁੱਪ ਸਾਧ ਲਈ, ਜੋ ਕਿ ਫਤਿਹਗੜ੍ਹ ਸਾਹਿਬ ਵਿੱਚ ਪਹੁੰਚ ਕੇ ਵੀ ਬਰਕਰਾਰ ਰਹੀ। ਕੈਪਟਨ ਦੇ ਐਲਾਨ ਦੇ ਬਾਅਦ ਉਨ੍ਹਾਂ ਦੀ ਚੁੱਪ ਕਈ ਸਵਾਲ ਖੜੇ ਕਰ ਰਹੀ ਹੈ।