ਪੁਲਵਾਮਾ ਦੇ ਸ਼ਹੀਦ ਜਵਾਨਾਂ ਲਈ ਕੱਢਿਆ ਕੈਂਡਲ ਮਾਰਚ
🎬 Watch Now: Feature Video
ਜਲੰਧਰ: ਸ਼ਹਿਰ ’ਚ ਕਿਸਾਨ ਆਗੂਆਂ ਵੱਲੋਂ ਪੁਲਵਾਮਾਂ ਵਿੱਚ ਸ਼ਹੀਦ ਹੋਏ ਜਵਾਨਾਂ ਅਤੇ ਦਿੱਲੀ ’ਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਕੈਂਡਲ ਮਾਰਚ ਕੱਢਿਆ ਗਿਆ ਤੇ ਪੁਲਵਾਮਾ ਤੇ ਕਿਸਾਨ ਮੋਰਚੇ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਜੋ ਲੋਕ ਕਹਿ ਰਹੇ ਸਨ ਕਿ ਸ਼ਹਿਰੀ ਲੋਕਾਂ ਦਾ ਕਿਸਾਨ ਸੰਘਰਸ਼ ਨੂੰ ਸਾਥ ਨਹੀਂ ਮਿਲ ਰਿਹਾ ਅਸੀਂ ਉਹਨਾਂ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਸ਼ਹਿਰੀ ਲੋਕ ਸਾਡਾ ਪੂਰਾ ਸਾਥ ਦੇ ਰਹੇ ਹਨ। ਉਥੇ ਹੀ ਉਹਨਾਂ ਨੇ ਕਿਹਾ ਕਿ ਬਾਰਡਰ ਤੇ ਵੀ ਕਿਸਾਨਾਂ ਦੇ ਪੁੱਤ ਹੀ ਸ਼ਹੀਦ ਹੋ ਰਹੇ ਹਨ ਪਰ ਕੇਂਦਰ ਸਰਕਾਰ ਨੂੰ ਇਸ ਬਾਰੇ ਕੋਈ ਖਿਆਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨੀਂ ਦੇਰ ਤੱਕ ਅਸੀਂ ਇੱਦਾਂ ਹੀ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਰਹਾਂਗੇ।