ਲੁਧਿਆਣਾ ਦੇ ਦੁਸਹਿਰਾ ਗਰਾਉਂਡ 'ਚ 100 ਫੁੱਟ ਦੇ ਰਾਵਣ ਦਾ ਕੀਤਾ ਗਿਆ ਦਹਿਨ - Ludhiana
🎬 Watch Now: Feature Video
ਲੁਧਿਆਣਾ: ਲੁਧਿਆਣਾ ਦੇ ਦਰੇਸੀ ਦੁਸਹਿਰਾ ਗਰਾਊਂਡ ਵਿਖੇ 100 ਫੁੱਟ ਦੇ ਰਾਵਣ ਦਾ ਪੁਤਲਾ ਦਹਿਨ ਕੀਤਾ ਗਿਆ। ਇਸ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਰਾਵਣ ਦਾ ਪੁਤਲਾ ਦਹਿਨ ਕਰਵਾਇਆ। ਇਸ ਦੌਰਾਨ ਕਾਂਗਰਸ ਦੇ ਵਿਧਾਇਕ ਰਾਕੇਸ਼ ਪਾਂਡੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਸਮਾਜ ਨੂੰ ਬੁਰਾਈਆਂ ਛੱਡ ਕੇ ਚੰਗਿਆਈ ਦੇ ਰਾਹ ਪੈਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਰਾਮ ਚੰਦਰ ਅਤੇ ਲਕਸ਼ਮਣ ਜੀ ਦਾ ਡੋਲਾ ਲਿਆਂਦਾ ਗਿਆ ਅਤੇ ਫਿਰ ਰਾਮਲੀਲਾ ਹੋਈ ਅਤੇ ਅੰਤ 'ਚ ਰਾਵਣ ਦੇ ਪੁਤਲੇ ਨੂੰ ਰੀਮੋਟ ਕੰਟਰੋਲ ਰਾਹੀਂ ਦਹਿਨ ਕੀਤਾ ਗਿਆ। ਰਾਵਣ ਦੇ ਦਹਿਨ ਮੌਕੇ ਗਰਾਉਂਡ ਵਿੱਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।