ਬਜਟ, ਆਧਾਰਹੀਣ ਤੇ ਤਰਕਹੀਣ: ਡਾ. ਵੇਰਕਾ
🎬 Watch Now: Feature Video
ਅੰਮ੍ਰਿਤਸਰ: ਕੇਂਦਰ ਸਰਕਾਰ ਦਾ ਬਜਟ ਅੱਜ ਪੇਸ਼ ਹੋਇਆ। ਇਸ ਨਾਲ ਜਿਥੇ ਆਮ ਜਨਤਾ ਤੇ ਵਾਪਾਰੀ ਵਰਗ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ, ਉਥੇ ਹੀ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਵੀ ਬਜਟ ਖ਼ਿਲਾਫ਼ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਜਾਹਿਰ ਕਰਦੇ ਹੋਏ ਕਿਹਾ ਕਿ ਅੱਜ ਜਿਹੜਾ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਹੈ, ਉਹ ਆਧਾਰਹੀਣ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਰਜ਼ਾ ਲੈ ਕੇ ਸਰਕਾਰੀ ਜ਼ਮੀਨਾਂ ਇੱਥੋਂ ਤੱਕ ਸਰਕਾਰੀ ਕਪਨੀਆਂ ਤੱਕ ਵੇਚ ਦਿੱਤੀਆਂ ਹਨ। ਅੱਜ ਦਾਲਾਂ, ਸਬਜੀਆਂ, ਪੈਟਰੋਲ ਡੀਜ਼ਲ ਦੇ ਰੇਟ ਵੀ ਵਧਾ ਦਿੱਤੇ ਗਏ ਹਨ, ਚਾਰ ਪ੍ਰਤੀਸ਼ਤ ਸੈਸ ਲਗਾ ਦਿੱਤਾ।