23 ਮਾਰਚ ਨੂੰ ਪੂਰੇ ਦੇਸ਼ ਵਿੱਚ ਲਗਾਏ ਜਾਣਗੇ ਖ਼ੂਨਦਾਨ ਕੈਂਪ: ਪ੍ਰਿਤਪਾਲ ਸਿੰਘ ਪੰਨੂੰ - Blood donation cap
🎬 Watch Now: Feature Video
ਪਠਾਨਕੋਟ: ਸਥਾਨਕ ਸ਼ਹਿਰ ਵਿੱਚ ਨੀਫਾ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਸ਼ਹਿਰ ਦੀਆਂ ਵੱਖ-ਵੱਖ ਖ਼ੂਨਦਾਨ ਸੰਸਥਾਵਾਂ ਨੇ ਹਿੱਸਾ ਲਿਆ। ਇਸ ਮੌਕੇ ਨੈਸ਼ਨਲ ਇੰਟੈਗ੍ਰੇਟਿਡ ਫੋਰਮ ਆਫ ਆਰਸਿਟਸ ਐਂਡ ਐਕਟੇਵਿਸਟਸ (ਨੀਫਾ) ਦੇ ਚੇਅਰਮੈਨ ਪ੍ਰਿਤਪਾਲ ਸਿੰਘ ਪੰਨੂੰ ਨੇ ਕਿਹਾ ਕਿ ਆਉਣ ਵਾਲੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਕਿ ਪੂਰੇ ਦੇਸ਼ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਜਾਣਗੇ, ਉਥੇ ਹੀ ਉਸ ਮੌਕੇ ਪੂਰੇ ਦੇਸ਼ ਵਿੱਚ 1500 ਥਾਵਾਂ ਉੱਤੇ ਖ਼ੂਨਦਾਨ ਕੈਂਪ ਲਗਾਏ ਜਾਣਗੇ, ਜਿਸ ਦੇ ਵਿੱਚ ਪੂਰੇ ਦੇਸ਼ ਦੇ ਨੌਜਵਾਨ ਕਰੀਬ 90 ਹਜ਼ਾਰ ਯੂਨਿਟ ਤੱਕ ਖ਼ੂਨਦਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਸ ਮੌਕੇ 'ਤੇ ਇੱਕ ਐੱਪ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਦੇ ਵਿੱਚ ਪੂਰਾ ਦੇਸ਼ ਜਿਸ ਨੂੰ ਵੀ ਖ਼ੂਨ ਦੀ ਜ਼ਰੂਰਤ ਹੋਵੇਗੀ ਉਹ ਉਸ ਐੱਪ ਦੇ ਜ਼ਰੀਏ ਬਲੱਡ ਡੋਨੇਟਰ ਤੱਕ ਪਹੁੰਚ ਜਾਵੇਗਾ।