ਰੂਪਨਗਰ ’ਚ ਬਲੈਕ ਫੰਗਸ ਦੀ ਦਸਤਕ - black fungus
🎬 Watch Now: Feature Video
ਰੂਪਨਗਰ: ਜ਼ਿਲ੍ਹੇ ’ਚ ਇੱਕ ਮਰੀਜ਼ ਨੂੰ ਬਲੈਕ ਫੰਗਸ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਸਰਕਾਰੀ ਹਸਪਤਾਲ ਦੇ ਵਿੱਚ ਤੈਨਾਤ ਡਾ. ਰਾਜੀਵ ਅਗਰਵਾਲ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਦੀ ਉਮਰ ਲਗਭਗ 70 ਸਾਲ ਹੈ ਅਤੇ ਉਹ ਕੋਰੋਨਾ ਮਰੀਜ਼ ਹੈ ਜਦੋਂ ਉਹ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਦਾਖਲ ਹੋਏ ਸੀ ਅਤੇ ਉਨ੍ਹਾਂ ਨੂੰ ਸਾਹ ਦੀ ਕਾਫੀ ਤਕਲੀਫ ਸੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਨੂੰ ਕੁਝ ਦਿਨ ਪਹਿਲਾਂ ਨੱਕ ਬੰਦ ਹੋਣ ਦੀ ਸ਼ਿਕਾਇਤ ਸੀ ਅਤੇ ਅੱਖਾਂ ਤੇ ਸੋਜਣ ਆਉਣ ਲੱਗੀ ਸੀ। ਫਿਲਹਾਲ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ।