ਭਾਜਪਾ ਆਗੂ ਸੰਜੈ ਟੰਡਨ ਨੇ 6 ਮਹੀਨੇ ਦੀ ਪੋਤੀ ਨਾਲ ਮਨਾਇਆ ਕੌਮਾਂਤਰੀ ਯੋਗ ਦਿਵਸ - ਕੋਰੋਨਾ ਵਾਇਰਸ
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਸਾਲ ਕੌਮਾਂਤਰੀ ਯੋਗ ਦਿਵਸ ਘਰਾਂ ਵਿੱਚ ਮਨਾਇਆ ਜਾ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਇਸ ਸਾਲ ਦੇ ਯੋਗ ਦਿਵਸ ਨੂੰ 'ਯੋਗ ਐਟ ਹੋਮ' ਥੀਮ ਦਿੱਤਾ ਗਿਆ ਹੈ। ਚੰਡੀਗੜ੍ਹ ਵਿਖੇ ਭਾਜਪਾ ਦੇ ਸੀਨੀਅਰ ਆਗੂ ਸੰਜੈ ਟੰਡਨ ਨੇ ਆਪਣੀਆਂ ਚਾਰ ਪੁਸ਼ਤਾਂ ਨਾਲ ਯੋਗ ਦਿਵਸ ਮਨਾਇਆ, ਜਿਸ ਵਿੱਚ ਉਨ੍ਹਾਂ ਦੀ 6 ਮਹੀਨਿਆਂ ਦੀ ਪੋਤੀ ਵੀ ਸ਼ਾਮਿਲ ਰਹੀ। ਇਸ ਮੌਕੇ ਸੰਜੈ ਟੰਡਨ ਨੇ ਕਿਹਾ ਕਿ ਘਰ ਬੈਠ ਕੇ ਯੋਗ ਕਰਨ ਦਾ ਆਪਣਾ ਹੀ ਆਨੰਦ ਹੈ।