ਰਵਨੀਤ ਬਿੱਟੂ ਖ਼ਿਲਾਫ਼ ਬੀ.ਐਸ.ਪੀ ਆਗੂਆਂ ਨੇ ਦਿੱਤਾ ਮੰਗ ਪੱਤਰ
🎬 Watch Now: Feature Video
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਜੋ ਕਿ ਕਾਂਗਰਸੀ ਸਾਂਸਦ ਹਨ ਉਨ੍ਹਾਂ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਬਾਅਦ ਹੁਣ ਬਹੁਜਨ ਸਮਾਜ ਪਾਰਟੀ ਵੱਲੋਂ ਰਵਨੀਤ ਬਿੱਟੂ ਦੇ ਖਿਲਾਫ ਹੁਣ ਮੋਰਚਾ ਖੋਲ ਦਿੱਤਾ ਹੈ, ਰਵਨੀਤ ਸਿੰਘ ਬਿੱਟੂ ਵੱਲੋਂ ਲਗਾਤਾਰ ਹੀ ਦਲਿਤ ਪਰਿਵਾਰਾਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਹੈ। ਜਿਸ ਤਰ੍ਹਾਂ ਦੇ ਉਨ੍ਹਾਂ ਦੇ ਬਿਆਨ ਆ ਰਹੇ ਹਨ, ਉਸ ਤੋਂ ਸਾਫ਼ ਦਿਖਦਾ ਹੈ, ਕਿ ਦਲਿਤਾਂ ਲਈ ਕਾਂਗਰਸ ਪਾਰਟੀ ਦੀ ਸੋਚ ਕੀ ਹੋ ਸਕਦੀ ਹੈ। ਉੱਥੇ ਹੀ ਬਹੁਜਨ ਸਮਾਜ ਪਾਰਟੀ ਦਾ ਕਹਿਣਾ ਹੈ, ਕਿ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਤਿੰਨ ਸੌ ਕਰੋੜ ਰੁਪਿਆ ਲੈ ਕੇ ਇਸ ਨੂੰ ਗੱਠਜੋੜ ਨੂੰ ਅਮਲੀ ਜਾਮਾਂ ਪਵਾਇਆ ਗਿਆ ਹੈ, ਅਸੀਂ ਰਵਨੀਤ ਬਿੱਟੂ ਦੇ ਖਿਲਾਫ਼ ਸੰਘਰਸ਼ ਕਰਾਂਗੇ, ਜਿੰਨੀ ਦੇਰ ਤੱਕ ਮਾਫੀ ਨਹੀਂ ਮੰਗਦੇ ਸੰਘਰਸ਼ ਜਾਰੀ ਰਹੇਗਾ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।