ਫਿਲੌਰ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਕੱਢੀ ਗਈ "ਪੰਜਾਬ ਬਚਾਓ ਹਾਥੀ ਯਾਤਰਾ" - "ਪੰਜਾਬ ਬਚਾਓ ਹਾਥੀ ਯਾਤਰਾ"
🎬 Watch Now: Feature Video
ਜਲੰਧਰ: ਕਾਲੇ ਕਾਨੂੰਨਾਂ ਦੇ ਵਿਰੋਧ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਦੇ ਖਿਲਾਫ ਬਹੁਜਨ ਸਮਾਜ ਪਾਰਟੀ ਵੱਲੋਂ ਫਿਲੌਰ ਦੀਆਂ ਸੜਕਾਂ ’ਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਯਾਤਰਾ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ। ਇਸ ਦੌਰਾਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਜਾਂਦੇ ਹੋਏ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਫਿਲੌਰ ਤੋਂ ਸ਼ੁਰੂ ਹੋਈ ਇਹ ਯਾਤਰਾ 40 ਪਿੰਡਾਂ ਤੋਂ ਹੁੰਦੇ ਹੋਏ ਮੁਠੱਡਾ ਕਲਾਂ ਵਿਖੇ ਪਹੁੰਚ ਕੇ ਖਤਮ ਹੋਈ। ਇਸ ਮੌਕੇ ਬੋਲਦੇ ਹੋਏ ਅੰਮ੍ਰਿਤਪਾਲ ਖੋਸਲਾ ਨੇ ਕਿਹਾ ਕਿ ਉਹ ਇਹ ਰੈਲੀ ਕਿਸਾਨਾਂ ਦੇ ਹੱਕ ਵਿੱਚ ਕੱਢ ਰਹੇ ਹਨ ਅਤੇ ਉਹ ਕਾਲੇ ਕਾਨੂੰਨਾਂ ਅਤੇ ਲਗਾਤਾਰ ਹੋ ਰਹੀ ਮਹਿੰਗਾਈ ਦੇ ਵਿਰੋਧ ’ਚ ਹਨ।