ਸੋਨੇ ਦਾ ਵਪਾਰ ਛੱਡ ਕਰ ਰਹੇ ਨੇ ਲੰਗਰ ਦੀ ਸੇਵਾ ਬਾਬਾ ਸੋਨੀ ਰੁਪਾਣੇ ਵਾਲੇ - ਹਸਪਤਾਲਾਂ ਤੱਕ ਲੰਗਰ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਸੁਨਿਆਰੇ ਦਾ ਕੰਮ ਛੱਡ ਲੰਗਰ ਦੀ ਸੇਵਾ ਕਰ ਰਹੇ ਹਨ ਸੋਨੀ ਬਾਬਾ ਰੁਪਾਣੇ ਵਾਲੇ। ਇਸ ਸਬੰਧੀ ਜਦੋਂ ਰੁਪਾਣੇ ਦੇ ਜੰਮਪਲ ਬਾਬਾ ਸੋਨੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਬਚਪਨ ਤੋਂ ਹੀ ਸੇਵਾ ਦਾ ਸ਼ੌਕ ਸੀ ਮੈਂ ਛੋਟਾ ਹੁੰਦਾ ਘਰੋਂ ਪੜ੍ਹਾਈ ਕਰਨ ਲਈ ਆਉਂਦਾ ਸੀ ਪਰ ਮੈਂ ਸਕੂਲ ਨਹੀਂ ਜਾਂਦਾ ਸੀ। ਮੈਂ ਗੁਰਦੁਆਰਾ ਸਾਹਿਬ ਵਿਚ ਵਿਖੇ ਲੰਗਰ ਦੀ ਸੇਵਾ ਕਰਦਾ ਸੀ ਅਤੇ ਛੁੱਟੀ ਦੇ ਟਾਈਮ ’ਤੇ ਮੈਂ ਘਰ ਚਲਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂ ਸ਼ੁਰੂ ’ਚ ਉਨ੍ਹਾਂ ਇਕ ਥੈਲੀ ਤੋਂ ਲੰਗਰ ਸ਼ੁਰੂ ਕੀਤਾ ਸੀ, ਹੁਣ ਕਰੀਬ ਚੌਵੀ ਹਸਪਤਾਲਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ।