ਸੁਖਬੀਰ ਬਾਦਲ 'ਤੇ ਹਮਲਾ ਕਾਂਗਰਸ ਦੀ ਬੁਖਲਾਹਟ: ਮਜੀਠੀਆ - Attack on Sukhbir Badal
🎬 Watch Now: Feature Video
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਤੋਂ ਬਾਅਦ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਵਿੱਚ ਵੀ ਪ੍ਰੈੱਸ ਵਾਰਤਾ ਕੀਤੀ ਗਈ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਹੀ ਪੰਜਾਬ ਵਿੱਚ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦੇ ਕੀ ਹਾਲਾਤ ਹੁੰਦੇ ਹੋਣਗੇ? ਇਹ ਹਮਲਾ ਕਾਂਗਰਸ ਵੱਲੋਂ ਪਹਿਲਾਂ ਹੀ ਹਾਰ ਸਵੀਕਾਰ ਕੀਤੇ ਜਾਣ ਦਾ ਨਤੀਜਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਜਲਦ ਤੋਂ ਜਲਦ ਪੈਰਾਮਿਲਟਰੀ ਫੋਰਸਿਜ਼ ਲਗਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਜੋ ਲੋਕਲ ਬਾਡੀ ਮਨਿਸਟਰ ਦੀਆਂ ਚੋਣਾਂ ਹਨ, ਉਹ ਸਹੀ ਸਲਾਮਤ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਹਮਲਾ ਚੋਣ ਕਮਿਸ਼ਨਰ ਦੀ ਗ਼ਲਤੀ ਨਾਲ ਹੋਇਆ ਹੈ ਅਤੇ ਇਸ ਦੇ ਪਿੱਛੇ ਉਹੀ ਜ਼ਿੰਮੇਵਾਰ ਹਨ।