'ਲੋਕਾਂ ਵੱਲੋਂ ਸਿੱਧੂ ਲਈ ਦਰਵਾਜੇ ਬੰਦ ਕਰਨਾ ਬਿਲਕੁਲ ਸਹੀ' - ਬੰਦ ਕੀਤੇ ਦਰਵਾਜੇ
🎬 Watch Now: Feature Video
ਅੰਮ੍ਰਿਤਸਰ: ਸਿੱਧੂ ਨੂੰ ਦੇਖ ਲੋਕਾਂ ਵੱਲੋਂ ਕੀਤੇ ਗਏ ਬੰਦ ਦਰਵਾਜ਼ਿਆਂ ਨੂੰ ਲੈ ਕੇ ਕੀਤਾ ਰੋਸ਼ ਸੰਬਧੀ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਸਵੇਤ ਮਲਿਕ ਅਤੇ ਉਮੀਦਵਾਰ ਜਗਮੋਹਨ ਰਾਜੂ ਨੇ ਕਿਹਾ ਕਿ ਜਦੋਂ ਇਲਾਕੇ ਦੇ ਲੋਕਾਂ ਨੂੰ ਸਿੱਧੂ ਦੀ ਜਰੂਰਤ ਸੀ ਉੱਦੋਂ ਤਾਂ ਰੁੱਸੀ ਜਨਾਨੀ ਵਾਂਗ ਘਰ ਤੋਂ ਨਿਕਲੇ ਨਹੀ ਤੇ ਹੁਣ ਲੋਕ ਜਦੋਂ ਉਹਨਾ ਨੂੰ ਦੇਖ ਦਰਵਾਜੇ ਬੰਦ ਕਰ ਰਹੇ ਹਨ ਅਤੇ ਕੜਛਿਆ, ਪੁਤੀਲੇ, ਵੇਲਣੇ ਲੈ ਕੇ ਜਨਾਨਿਆਂ ਉਹਨਾਂ ਨੂੰ ਕੁੱਟਣ ਪਹੁੰਚੀਆਂ ਹਨ। ਉਦੋਂ ਸਿੱਧੂ ਨੂੰ ਹੱਥਾਂ ਪੈਰਾ ਦੀ ਪੈ ਗਈ। ਜੇਕਰ ਸਿੱਧੂ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਅੱਜ ਉਸਨੂੰ ਇਹ ਦਿਨ ਨਾ ਵੇਖਣੇ ਪੈਂਦੇ। ਅਜਿਹੇ ਸਮੇਂ ਵਿੱਚ ਸਿੱਧੂ ਭੁੱਲ ਜਾਣ ਕੇ ਹਲਕੇ ਦੇ ਲੋਕ ਉਹਨਾ ਨੂੰ ਵੋਟ ਪਾਉਣਗੇ ਕਿਉਂਕਿ ਲੋਕ ਸਮਝ ਚੁੱਕੇ ਹਨ ਕਿ ਭਾਰਤ ਭਰ ਵਿਚ ਵਿਕਾਸ ਦੀ ਲਹਿਰ ਚਲਾਉਣ ਵਾਲੀ ਭਾਜਪਾ ਸਰਕਾਰ ਨੇ ਵਿਕਾਸ ਦੀਆ ਲਹਿਰਾ ਚਲਾਇਆ ਹਨ। ਉਸਦੇ ਚੱਲਦੇ ਲੋਕ ਅੱਜ ਭਾਜਪਾ ਨੂੰ ਪੰਜਾਬ ਵਿੱਚ ਵੋਟਾਂ ਪਾ ਕੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣਗੇ।