ਆਰਟਿਸਟ ਵਰੁਣ ਨੇ ਮਹਾਸ਼ੇ ਧਰਮਪਾਲ ਗੁਲਾਟੀ ਦਾ ਪੋਟਰੇਟ ਬਣਾ ਦਿੱਤੀ ਸ਼ਰਧਾਂਜਲੀ - ਮਹਾਸ਼ੇ ਧਰਮਪਾਲ ਗੁਲਾਟੀ ਦਾ ਪੋਟਰੇਟ
🎬 Watch Now: Feature Video
ਚੰਡੀਗੜ੍ਹ: ਲੰਘੇ ਦਿਨੀਂ ਮਸਾਲਾ ਬ੍ਰੈਂਡ ਐਮਡੀਐਚ ਦੇ ਮਾਲਕ ਮਹਾਸ਼ੇ ਧਰਮਪਾਲ ਗੁਲਾਟੀ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 98 ਸਾਲ ਸੀ। ਜਿੱਥੇ ਉਨ੍ਹਾਂ ਨੂੰ ਦੇਸ਼ ਦੇ ਕਈ ਰਾਜਨੇਤਾਵਾਂ ਅਤੇ ਸੈਲੀਬ੍ਰਿਟੀਜ਼ ਨੇ ਟਵੀਟ ਕਰ ਸ਼ਰਧਾਂਜਲੀ ਦਿੱਤੀ ਉੱਥੇ ਹੀ ਆਰਟਿਸਟ ਵਰੁਣ ਨੇ ਵੱਖਰੇ ਤਰੀਕੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਆਰਟਿਸਟ ਵਰੁਣ ਨੇ ਉਨ੍ਹਾਂ ਦੇ ਹੀ ਮਸਾਲੇ ਬ੍ਰੈਂਡ ਐਮਡੀਐਚ ਨਾਲ ਇੱਕ ਪੋਟਰੇਟ ਤਿਆਰ ਕੀਤਾ ਹੈ। ਵਰੁਣ ਨੇ ਕਿਹਾ ਕਿ ਉਸ ਨੂੰ ਇਹ ਪੋਟਰੇਟ ਬਣਾਉਣ ਲਈ ਤਕਬਰੀਨ 8 ਘੰਟੇ ਦਾ ਸਮਾਂ ਲੱਗਾ ਹੈ ਤੇ ਉਸ ਨੇ ਇਹ ਪੋਟਰੇਟ ਬਣਾ ਕੇ ਮਹਾਸ਼ੇ ਧਰਮਪਾਲ ਗੁਲਾਟੀ ਨੂੰ ਸ਼ਰਧਾਂਜਲੀ ਦਿੱਤੀ ਹੈ।