ਤਿਉਹਾਰਾਂ ਦੇ ਮੱਦੇਨਜ਼ਰ ਐਂਟੀ ਸਾਬੋ ਟੀਮ ਵੱਲੋਂ ਬਜ਼ਾਰਾਂ ‘ਚ ਚੈਕਿੰਗ - Anti Sabo Team
🎬 Watch Now: Feature Video
ਅੰਮ੍ਰਿਤਸਰ: ਤਿਉਹਾਰਾਂ (Festivals) ਨੂੰ ਲੈਕੇ ਪੁਲਿਸ (Police) ਵੱਲੋਂ ਪੂਰੇ ਪੰਜਾਬ ਵਿੱਚ ਸੁਰੱਖਿਆ ਸਖ਼ਤ ਕੀਤੀ ਗਈ ਹੈ। ਉੱਥੇ ਹੀ ਐਂਟੀ ਸਾਬੋ ਟੀਮ (Anti Sabo Team) ਵੱਲੋਂ ਵੀ ਸ਼ਹਿਰ ਦੇ ਬਜ਼ਾਰਾ ਵਿੱਚ ਚੈਕਿੰਗ (Checking) ਕੀਤੀ ਜਾ ਰਹੀ ਹੈ। ਐਂਟੀ ਸਾਬੋ ਟੀਮ (Anti Sabo Team) ਸ਼ਹਿਰ ਦੀ ਹਰ ਗਲੀ ਹਰ ਦੁਕਾਨ ਨੂੰ ਚੰਗੀ ਤਰ੍ਹਾਂ ਚੈਕ ਕਰ ਰਹੀ ਹੈ ਤਾਂ ਜੋ ਕੋਈ ਵੀ ਦੁਰਘਟਨਾ ਨਾ ਹੋ ਸਕੇ। ਇਹ ਟੀਮ ਵਿਸ਼ੇਸ਼ ਤੌਰ ‘ਤੇ ਬੰਬ (bomb) ਆਦਿ ਦੀ ਭਾਲ ਲਈ ਲਗਾਈ ਜਾਂਦੀ ਹੈ। ਇਸ ਮੌਕੇ ਟੀਮ ਦੇ ਅਫ਼ਸਰ ਨੇ ਦੱਸਿਆ ਕਿ ਸ਼ਹਿਰ ਵਿੱਚ ਇਹ ਚੈਕਿੰਗ ਦੀਵਾਲੀ (Diwali) ਤੱਕ ਚੱਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਨੂੰ ਲੈਕੇ ਉਨ੍ਹਾਂ ਦੀ ਟੀਮ 24 ਘੰਟੇ ਕੰਮ ਕਰ ਰਹੀ ਹੈ।