26 ਜਨਵਰੀ ਨੂੰ ਅੰਦੋਲਨਕਾਰੀਆਂ ਨੇ ਹਿੰਦੂ ਝਾਕੀਆਂ ਦੀ ਕੀਤੀ ਬੇਅਦਬੀ, ਮਾਮਲਾ ਹੋਵੇ ਦਰਜ: ਹਿੰਦੂ ਪ੍ਰੀਸ਼ਦ - ਹਿੰਦੂ ਭਾਵਨਾਵਾਂ ਨੂੰ ਠੇਸ
🎬 Watch Now: Feature Video
ਚੰਡੀਗੜ੍ਹ: 26 ਜਨਵਰੀ ਦੀ ਕਿਸਾਨਾਂ ਦੀ ਪਰੇਡ 'ਚ ਹਿੰਸਾ ਭੜਕਣ ਤੋਂ ਬਾਅਦ ਇਹ ਮਾਲੇ 'ਚ ਕਈ ਸੰਘੀਨ ਮੋੜ ਆ ਗਏ ਹਨ। ਹੁਣ ਇਹ ਮਾਮਲਾ ਅਲਗ ਦਿਸ਼ਾ ਨੂੰ ਜਾਂਦਾ ਦਿੱਖ ਰਿਹਾ ਹੈ। ਅੰਤਰਾਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਜੇ ਸਿੰਘ ਨੇ ਧਾਰਮਿਕ ਭਾਵਨਾਂਵਾਂ ਨੂੰ ਭੜਕਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੁੱਝ ਲੋਕਾਂ ਨੇ ਉੱਤਰ ਪ੍ਰਦੇਸ਼ ਤੇ ਉਤਰਾਖੰਡ ਤੋਂ ਕੁੱਝ ਝਾਕੀਆਂ ਆਈਆਂ ਸਨ ਜਿਨ੍ਹਾਂ ਨੂੰ ਨੁਕਸਾਨ ਪਹੁੰਚਾ ਉਨ੍ਹਾਂ ਦਾ ਨਿਰਾਦਰ ਕੀਤਾ ਗਿਆ ਹੈ। ਉਨ੍ਹਾਂ ਨੇ ਦਿੱਲੀ ਕਮੀਸ਼ਨਰ ਨੂੰ ਈਮੇਲ ਰਾਹੀਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਹਿੰਦੂ ਭਾਵਨਾਂਵਾਂ ਨੂੰ ਠੇਸ ਪਹੁੰਚਾਈ ਹੈ।