ਨਵੇਂ ਸਾਲ ਦਾ ਜਸ਼ਨ ਮਨਾਉਂਦੇ ਨਜ਼ਰ ਆਏ ਅੰਮ੍ਰਿਤਸਰ ਵਾਸੀ - ਅੰਮ੍ਰਿਤਸਰ ਵਾਸੀ
🎬 Watch Now: Feature Video
ਅੰਮ੍ਰਿਤਸਰ:1ਜਨਵਰੀ ਨੂੰ 2021 ਨੂੰ ਨਵਾਂ ਵਰ੍ਹਾ ਸ਼ੁਰੂ ਹੋ ਜਾਵੇਗਾ। ਸਾਲ 2020 ਕੋਰੋਨਾ ਤੇ ਕਿਸਾਨੀ ਸੰਘਰਸ਼ ਦੇ ਲੇਖੇ ਲੱਗ ਗਿਆ। ਸਾਲ 2020 'ਚ ਜਿੱਥੇ ਕਰੋਨਾ ਮਹਾਂਮਾਰੀ ਕਰਕੇ ਕਈ ਲੋਕਾਂ ਦੀਆਂ ਜਾਨਾਂ ਗਈਆਂ, ਉਥੇ ਹੀ ਕਈ ਲੋਕਾਂ ਦਾ ਰੁਜ਼ਗਾਰ ਵੀ ਖੁੱਸ ਗਿਆ। ਇਸ ਮਹਾਂਮਾਰੀ ਕਾਰਨ ਵਿਸ਼ਵ 'ਚ ਜਨ-ਜੀਵਨ ਪ੍ਰਭਾਵਤ ਹੋਇਆ। ਇਸ ਤੋਂ ਇਲਾਵਾ ਅਜੇ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਕਿਸਾਨ ਅੰਦੋਲਨ ਜਾਰੀ ਹੈ। ਇਸ ਦੌਰਾਨ ਅੰਮ੍ਰਿਤਸਰ ਵਾਸੀ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਉਨ੍ਹਾਂ ਕੇਕ ਕੱਟ ਕੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਲੋਕਾਂ ਨੇ ਕਿਹਾ ਆਗਮੀ ਸਾਲ 'ਚ ਵਿਸ਼ਵ ਭਰ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਨਿਜਾਤ ਮਿਲੇ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਠੰਡ 'ਚ ਸੰਘਰਸ਼ ਕਰ ਰਹੇ ਕਿਸਾਨ ਜਲਦ ਤੋਂ ਜਲਦ ਆਪਣੇ ਘਰਾਂ ਨੂੰ ਪਰਤ ਸਕਣ।