ਅੰਮ੍ਰਿਤਸਰ: ਹਵਾਲਾਤ 'ਚ ਏਐਸਆਈ ਨੇ ਕੀਤੀ ਖ਼ੁਦਕੁਸ਼ੀ
🎬 Watch Now: Feature Video
ਅੰਮ੍ਰਿਤਸਰ: ਪੁਲਿਸ ਹਵਾਲਾਤ 'ਚ ਏਐਸਆਈ ਅਵਤਾਰ ਸਿੰਘ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਨੂੰ ਗੰਭੀਕਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਏਐਸਆਈ ਅਵਤਾਰ ਸਿੰਘ ਨੂੰ ਐਸਟੀਐਫ਼ ਦੀ ਟੀਮ ਨੇ ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਅਵਤਾਰ ਸਿੰਘ ਦੇ ਨਾਲ-ਨਾਲ ਜ਼ੋਰਾਵਰ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਇਸ ਮਾਮਲੇ 'ਚ ਮੋਹਕਾਮਪੁਰਾ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਐਸਟੀਐਫ ਨੇ ਨਸ਼ਾ ਤਸਕਰੀ ਦੇ ਆਰੋਪ ਵਿੱਚ ਏਐਸਆਈ ਅਵਤਾਰ ਸਿੰਘ ਤੇ ਜ਼ੋਰਾਵਰ ਸਿੰਘ ਨੂੰ ਗਿਰਫ਼ਤਾਰ ਕੀਤਾ ਸੀ। ਜਿਨ੍ਹਾਂ ਨੂੰ ਪੁੱਛਗਿੱਛ ਲਈ ਐਸਟੀਐਫ ਨੇ ਆਪਣੀ ਕਸਟੱਡੀ ਵਿੱਚ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ ਅਵਤਾਰ ਸਿੰਘ ਨੇ ਆਪਣੀ ਬੀਮਾਰੀ ਦਾ ਹਵਾਲਾ ਦਿੱਤਾ, ਜਿਸ ਦੇ ਚਲਦੇ ਉਸ ਨੂੰ ਬੈਰਕ ਵਿੱਚੋ ਬਾਹਰ ਕੱਢਿਆ ਗਿਆ ਸੀ। ਇਸ ਦੌਰਾਨ ਅਵਤਾਰ ਸਿੰਘ ਨੇ ਪਾਣੀ ਦੀ ਮੰਗ ਕੀਤੀ ਜਦ ਮੁਨਸ਼ੀ ਪਾਣੀ ਲੈਣ ਬਾਹਰ ਗਿਆ ਤਾਂ ਪਿਛੋਂ ਅਵਤਾਰ ਸਿੰਘ ਨੇ ਨੇੜੇ ਪਏ ਏਮੁਨੇਸ਼ਨ ਬਕਸੇ ਵਿੱਚੋ ਰਾਈਫਲ ਕੱਢ ਕੇ ਆਪਣੇ ਆਪ ਨੂੰ ਗੋਲੀ ਮਾਰ ਖੁਦਕੁਸ਼ੀ ਕਰ ਲਈ।