ਪੰਜਾਬ ਐਗਰੋ ਦੇ ਗੋਦਾਮ 'ਚੋਂ 505 ਕਣਕ ਦੀਆਂ ਬੋਰੀਆਂ ਚੋਰੀ - 505 wheat bags were stolen
🎬 Watch Now: Feature Video
ਅੰਮ੍ਰਿਤਸਰ ਦੇ ਮਜੀਠਾ ਰੋਡ ਪਿੰਡ ਨਾਗ ਕਾਲਾ 'ਚ ਬੀਤੀ ਦੇਰ ਰਾਤ ਪੰਜਾਬ ਐਗਰੋ ਦੇ ਕਣਕ ਦੇ ਗੋਦਾਮਾਂ 'ਚੋਂ ਕਣਕ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਚੋਰਾਂ ਨੇ ਗੋਦਾਮ 'ਚੋਂ 505 ਕਣਕ ਦੀਆਂ ਬੋਰੀਆਂ ਨੂੰ ਚੋਰੀ ਕੀਤਾ ਹੈ। ਪੰਜਾਬ ਐਗਰੋ ਦੇ ਇੰਸਪੈਕਟਰ ਨਿਰੰਜਨ ਸਿੰਘ ਨੇ ਕਿਹਾ ਕਿ ਬੀਤੀ ਰਾਤ 25 ਦੇ ਕਰੀਬ ਵਿਅਕਤੀਆਂ ਨੇ ਗੋਦਾਮ 'ਚੋਂ ਕਣਕ ਦੀਆਂ ਬੋਰੀਆਂ ਚੋਰੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਚੋਰਾਂ ਨੇ ਗੋਦਾਮ ਦੇ ਗਾਰਡਾਂ ਨੂੰ ਬੰਦੀ ਬਣਾ ਕੇ ਗੋਦਾਮ 'ਚੋਂ ਚੋਰੀ ਕੀਤੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।