ਦੁਸਹਿਰੇ ਮੌਕੇ ਰਾਵਣ ਦਾ ਪੁਤਲਾ ਨਾ ਫੂਕਣ ਨੂੰ ਲੈ ਕੇ ਅੰਬੇਡਕਰ ਸਭਾ ਨੇ ਡੀ.ਸੀ. ਨੂੰ ਦਿੱਤੇ ਮੰਗ ਪੱਤਰ - ਰਾਵਣ ਦੈਹਨ 'ਤੇ ਹਾਦਸੇ
🎬 Watch Now: Feature Video
ਸੰਗਰੂਰ ਵਿੱਚ ਅੰਬੇਡਕਰ ਸਭਾ ਅਤੇ ਮੂਲਵਾਸੀ ਸਮਾਜ ਨੇ ਦੁਸਹਿਰੇ 'ਤੇ ਰਾਵਣ ਦੇ ਪੁਤਲੇ ਨੂੰ ਫੂਕਣ 'ਤੇ ਪਬੰਧੀ ਲਾਓਣ ਲਈ ਸੰਗਰੂਰ ਦੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ। ਇਸ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ ਰਾਵਣ ਦੈਹਨ ਕਰਨਾ ਇੱਕ ਅਪਮਾਨ ਦੀ ਗੱਲ ਹੈ ਕਿਉਂਕਿ ਉਹ ਰਾਵਣ ਦੀ ਪੂਜਾ ਵੀ ਕਰਦੇ ਹਨ। ਇਸ ਕਰਕੇ ਰਾਵਣ ਦੇ ਪੁਤਲੇ ਨੂੰ ਨਾ ਫੂਕਿਆ ਜਾਵੇ। ਉਨ੍ਹਾਂ ਕਿਹਾ ਕਿ ਹਰ ਸਾਲ ਰਾਵਣ ਦਹਿਨ 'ਤੇ ਹਾਦਸੇ ਵੀ ਹੁੰਦੇ ਹਨ ਜੋ ਰਾਵਣ ਦਾ ਪੁਤਲਾ ਨਾ ਫੂਕਣ 'ਤੇ ਖ਼ਤਮ ਹੋਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਵਣ ਨੂੰ ਫੂਕਣ ਦੇ ਨਾਲ ਨਾਲ ਪਟਾਕਿਆਂ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ ਜੋ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ।