SHO ‘ਤੇ ਲੱਗੇ ਨਸ਼ਾ ਵਿਕਾਊਣ ਦੇ ਇਲਜ਼ਾਮ - Allegations of drug trafficking at SHO
🎬 Watch Now: Feature Video

ਬਠਿੰਡਾ: ਨਸ਼ਾ ਤਸਕਰ (Drug smuggler) ਵੱਲੋਂ ਸਿਵਲ ਲਾਈਨ ਥਾਣੇ ਦੇ ਇੰਚਾਰਜ ਰਵਿੰਦਰ ਸਿੰਘ ਪੀਟੀ ‘ਤੇ ਨਸ਼ੇ ਵਿਕਵਾਉਣ ਦੇ ਲਾਏ ਗਏ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਅਦਾਲਤ (Court) ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ‘ਸੂ ਮੋਟੋ ਲੈ ਕੇ ਪੁਲਿਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ (Assembly elections) ਦੌਰਾਨ ਕਾਂਗਰਸ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਪੰਜਾਬ ਨੂੰ ਨਸ਼ਾ (Drugs) ਮੁਕਤ ਕਰਨਗੇ, ਪਰ ਪੰਜਾਬ ਵਿੱਚ ਅੱਜ ਨਸ਼ਾ (Drugs) ਦੁੱਗਣੀ ਮਾਤਰਾ ਵਿੱਚ ਮਿਲ ਰਿਹਾ ਹੈ।