ਅਜਨਾਲਾ ਸਿਵਲ ਹਸਪਤਾਲ ਦਾ ਡਾਕਟਰ ਕੋਰੋਨਾ ਪਾਜ਼ੀਟਿਵ - covid 19
🎬 Watch Now: Feature Video
ਅੰਮ੍ਰਿਤਸਰ: ਸੂਬੇ ਵਿੱਚ ਕੋਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ। ਅਜਨਾਲਾ ਸਿਵਲ ਹਸਪਤਾਲ ਦੇ ਡਾਕਟਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ (doctor corona report positive) ਆਈ ਹੈ। ਜਾਣਕਾਰੀ ਅਨੁਸਾਰ ਡਾਕਟਰ ਵੱਲੋਂ ਇੱਕ ਮਰੀਜ਼ ਦਾ ਅਪਰੇਸ਼ਨ ਕੀਤਾ ਗਿਆ ਸੀ। ਇਸ ਅਪਰੇਸ਼ਨ ਤੋਂ ਬਾਅਦ ਡਾਕਟਰ ਦੀ ਸਿਹਤ ਵਿੱਚ ਵਿਗਾੜ ਸ਼ੁਰੂ ਹੋਇਆ ਹੈ। ਸਿਹਤ ਢਿੱਲੀ ਹੋਣ ਤੋਂ ਬਾਅਦ ਡਾਕਟਰ ਵੱਲੋਂ ਕੋਰੋਨਾ ਟੈਸਟ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਫਿਲਹਾਲ ਸਾਵਧਾਨੀ ਵਰਤਦੇ ਹੋਏ ਹਸਪਤਾਲ ਦਾ ਅਪਰੇਸ਼ਨ ਥੀਏਟਰ ਬੰਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਡਾਕਟਰ ਦੇ ਸੰਪਰਕ ਵਿੱਚ ਆਏ ਸਟਾਫ ਨੂੰ ਆਈਸੋਲੇਟ ਕੀਤਾ ਗਿਆ ਹੈ। ਸਾਰੇ ਸਟਾਫ ਦੇ ਕੋਰੋਨਾ ਟੈਸਟ ਕੀਤੇ ਜਾਣਗੇ।