ADGP ਨੇ ਫਿਰੋਜ਼ਪੁਰ ਜੇਲ੍ਹ ਦਾ ਕੀਤਾ ਦੌਰਾ - ਏ.ਡੀ.ਜੀ.ਪੀ ਜੇਲ੍ਹਾਂ ਪ੍ਰਵੀਨ ਕੁਮਾਰ
🎬 Watch Now: Feature Video
ਫਿਰੋਜ਼ਪੁਰ:ਕੇਂਦਰੀ ਜੇਲ੍ਹ ਵਿਚ ਏ.ਡੀ.ਜੀ.ਪੀ ਜੇਲ੍ਹਾਂ ਪ੍ਰਵੀਨ ਕੁਮਾਰ (ADGP Jails Praveen Kumar)ਵੱਲੋਂ ਨਿਰੀਖਣ ਕੀਤਾ ਗਿਆ। ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਪੈਟਰੋਲ ਪੰਪ ਦਾ ਨੀਂਹ ਪੱਥਰ (foundation stone of a petrol pump) ਰੱਖਿਆ ਗਿਆ। ਇਸ ਮੌਕੇ ਪ੍ਰਵੀਨ ਕੁਮਾਰ ਨੇ ਕਿਹਾ ਕਿ ਫਿਰੋਜ਼ਪੁਰ ਕੇਂਦਰੀ ਜੇਲ੍ਹ ਪੈਟਰੋਲ ਪੰਪ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ 12 ਪੈਟਰੋਲ ਪੰਪ ਲਗਾਏ ਜਾਣਗੇ ਅਤੇ ਇਹ ਕੈਦੀ ਹੀ ਚਲਾਉਣਗੇ ਅਤੇ ਕੈਦੀ ਸ਼ਾਮ ਨੂੰ ਵਾਪਿਸ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਕੈਦੀ ਜੇਲ ਵਿੱਚੋ ਛੁੱਟ ਕੇ ਜਾਣਗੇ ਤਾਂ ਉਹ ਪ੍ਰਾਈਵੇਟ ਪੈਟਰੋਲ ਪੰਪਾਂ 'ਤੇ ਕੰਮ ਕਰ ਸਕਦੇ ਹਨ। ਪ੍ਰਵੀਨ ਕੁਮਾਰ ਨੇ ਕਿਹਾ ਹੈ ਕਿ ਜੇਲ੍ਹ ਵਿਚ ਮੋਬਾਈਲ ਸੁੱਟਣ ਵਾਲੇ ਮਸਲੇ ਦਾ ਹੱਲ ਨਹੀਂ ਹੋਇਆ।