'ਆਪ' ਯੂਥ ਵਿੰਗ ਨੇ ਰੇਲਵੇ ਭਰਤੀ ਦੇ ਨਾਂਅ 'ਤੇ ਠੱਗੀ ਦੇ ਲਗਾਏ ਦੋਸ਼ - railway recruitment scam
🎬 Watch Now: Feature Video
ਅੰਮ੍ਰਿਤਸਰ: ਆਮ ਆਦਮੀ ਪਾਰਟੀ ਯੂਥ ਵਿੰਗ ਨੇ ਬੀਤੇ ਦਿਨੀਂ ਖੰਡਵਾਲਾ 'ਚ ਪ੍ਰੈਸ ਕਾਨਫਰੰਸ ਕਰਕੇ ਵੱਡੇ ਪੱਧਰ 'ਤੇ ਹੋਏ ਰੇਲਵੇ ਭਰਤੀ ਘੋਟਾਲੇ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ। ਪੀੜਤ ਰਾਜਨ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਕਾਂਗਰਸੀ ਵਿਧਾਇਕ ਦਾ ਪੀਏ ਦੱਸ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਲੇ ਤੋਂ 10-10 ਲੱਖ ਰੁਪਏ ਦੀ ਠੱਗੀ ਮਾਰੀ। ਇਸ ਠੱਗੀ ਦੇ ਕਾਰਨ ਉਨ੍ਹਾਂ ਦੇ ਸਾਲੇ ਨੂੰ ਸਦਮਾ ਲੱਗ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਦੌਰਾਨ ਆਪ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਵੇਦ ਪ੍ਰਕਾਸ਼ ਬਬਲੂ ਨੇ ਇਸ ਉਕਤ ਘੁਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।