ਆਪ ਆਗੂ ਨੇ ਸੂਬਾ ਸਰਕਾਰ ਤੇ ਕੈਪਟਨ ’ਤੇ ਸਾਧੇ ਨਿਸ਼ਾਨੇ - ਮੁੱਖ ਮੰਤਰੀ
🎬 Watch Now: Feature Video
ਹੁਸ਼ਿਆਰਪੁਰ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਵੱਲੋਂ ਜੇਕਰ ਸਾਢੇ ਚਾਰ ਸਾਲ ਪਹਿਲਾਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਉਨ੍ਹਾਂ ਨੂੰ ਆਪਣੀ ਨਵੀਂ ਪਾਰਟੀ (New party) ਨਹੀਂ ਬਣਾਉਣੀ ਪੈਂਦੀ ਇਹ ਕਹਿਣਾ ਹੈ ਡਾ. ਹਰਵਿੰਦਰ ਸਿੰਘ ਬਖ਼ਸ਼ੀ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦਾ ਜੋ ਗੜ੍ਹਸ਼ੰਕਰ ਬਲਾਕ ਮਾਹਿਲਪੁਰ ਵਿਖੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਫੇਲ੍ਹ ਸਾਬਤ ਹੋਈ ਜਿਸ ਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਪਿਆ।