ਜੰਮੂ ਕਸ਼ਮੀਰ ‘ਚ ਘੱਟ ਗਿਣਤੀਆਂ ‘ਤੇ ਹੋਏ ਹਮਲਿਆਂ ਨੂੰ ਲੈਕੇ ਆਪ ਵੱਲੋਂ ਕੈਂਡਲ ਮਾਰਚ
🎬 Watch Now: Feature Video
ਫਿਰੋਜ਼ਪੁਰ: ਜੰਮੂ ਕਸ਼ਮੀਰ ਵਿੱਚ ਘੱਟਗਿਣਤੀਆਂ ‘ਤੇ ਹੋ ਰਹੇ ਅੱਤਿਆਚਾਰ ਅਤੇ ਪਿਛਲੇ ਦਿਨੀ ਹੋਏ ਦੋ ਕਤਲਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਕੈਂਡਲ ਮਾਰਚ (Candle March) ਕੱਢਿਆ ਗਿਆ। ਇਸ ਘਟਨਾ ਨੂੰ ਲੈਕੇ ਆਪ ਆਗੂਆਂ ਨੇ ਮੋਦੀ ਸਰਕਾਰ (Modi government) ਖਿਲਾਫ਼ ਜੰਮਕੇ ਭੜਾਸ ਕੱਢੀ ਗਈ। ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਗਈ ਹੈ ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਵਾਸੀਆਂ ਲਈ ਗਲਤ ਫੈਸਲੇ ਲੈ ਰਹੀ ਹੈ ਜਿਸ ਨਾਲ ਭਾਰਤ ਵਾਸੀਆਂ ਨੂੰ ਗਰੀਬੀ ਤੇ ਮਹਿੰਗਾਈ ਥੱਲੇ ਦੱਬਣਾ ਪੈ ਰਿਹਾ ਹੈ।