'ਆਪ' ਵੱਲੋਂ ਜ਼ਿਮਨੀ ਚੋਣਾਂ 'ਚ ਉਤਾਰੇ ਗਏ ਉਮੀਦਵਾਰ ਸਿਰਫ਼ ਖਾਨਾਪੂਰਤੀ: ਸੰਧੂ - by-elections news
🎬 Watch Now: Feature Video
ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਕੋਲ ਕੋਈ ਵੀ ਵੱਡਾ ਚਿਹਰਾ ਨਹੀਂ ਸੀ, ਇਸ ਕਰਕੇ ਉਨ੍ਹਾਂ ਆਪਣੇ ਵਰਕਰ ਹੀ ਚੋਣ ਮੈਦਾਨ 'ਚ ਉਤਾਰ ਦਿੱਤੇ ਹਨ। ਉਨ੍ਹਾਂ ਨੂੰ ਪਾਰਟੀ ਦੇ ਮੋਹਰੀ ਬੰਦਿਆਂ ਨਾਲ ਰਾਏ ਕਰਕੇ ਅਨੁਭਵੀ ਉਮੀਦਵਾਰਾਂ ਨੂੰ ਉਤਾਰਨਾ ਚਾਹੀਦਾ ਸੀ। ਸਾਂਸਦ ਮੈਂਬਰ ਭਗਵੰਤ ਮਾਨ ਵੱਲੋਂ ਪਾਰਟੀ ਵਿੱਚ ਕੰਵਰ ਸੰਧੂ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਵਾਪਸ ਨਾ ਲਏ ਜਾਣ ਦੀ ਗੱਲ ਤੇ ਕੰਵਰ ਸੰਧੂ ਨੇ ਕਿਹਾ ਜੇਕਰ ਪਾਰਟੀ ਨੂੰ ਸਾਡੇ ਦੋਵਾਂ ਦੇ ਜਾਣ ਦੇ ਨਾਲ ਫਾਇਦਾ ਹੁੰਦਾ ਹੈ ਤਾਂ ਬੇਸ਼ੱਕ ਪਾਰਟੀ ਸਾਨੂੰ ਨਾਲ ਨਾ ਜੋੜੇ। ਕੰਵਰ ਸੰਧੂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਪਾਰਟੀ ਤੋਂ ਨਾਰਾਜ਼ ਹੋਏ ਵਿਧਾਇਕਾਂ ਨੂੰ ਪਾਰਟੀ ਵੱਲੋਂ ਸਾਈਡ ਲਾਈਨ ਕਰ ਦਿੱਤਾ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਅਮਨ ਅਰੋੜਾ ਦੀ ਹਾਲਤ ਵੀ ਅਜਿਹੀ ਹੋਵੇਗੀ ਉਨ੍ਹਾਂ ਅਮਨ ਅਰੋੜਾ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਅਰੋੜਾ ਨੂੰ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਸੀ ਜਦੋਂ ਪਾਰਟੀ ਤੋਂ ਉਹ ਏ ਜੀ ਦੀ ਮੰਗ ਕਰ ਰਹੀ ਸੀ।