'ਆਪ' ਨੇ ਫੂਕੇ ਬੀਜੇਪੀ ਦੇ ਲੀਡਰਾਂ ਦੇ ਪੁਤਲੇ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ: ਬੀਤੇ ਦਿਨ ਉੱਤਰ ਪ੍ਰਦੇਸ਼ (Uttar Pradesh) ਦੇ ਲਖੀਮਪੁਰ ਖੀਰੀ (Lakhimpur Khiri) ‘ਚ ਕਿਸਾਨਾਂ (FARMERS) ਨੂੰ ਬੀਜੇਪੀ (BJP) ਦੇ ਆਗੂਆਂ ਵੱਲੋਂ ਕਾਰਾਂ ਨਾਲ ਕੁਚਲਣ ਦੀ ਘਟਨਾ ਦਾ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ। ਇੱਕ ਪਾਸੇ ਜਿੱਥੇ ਕਿਸਾਨਾਂ (FARMERS) ਵੱਲੋਂ ਇਸ ਘਟਨਾ ਦੇ ਵਿਰੋਧ ਵਿੱਚ ਕੇਂਦਰ ਸਰਕਾਰ (Central Government) ਤੇ ਘਟਨਾ ਦੇ ਮੁਲਜ਼ਮਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ (Union Minister of State for Home Affairs Ajay Mishra) ਤੇ ਉਸ ਦੇ ਪੁੱਤਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਤੇ ਉਸ ਦੇ ਪੁੱਤਰ ਦੇ ਪੁਤਲੇ ਸਾੜੇ ਗਏ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੀਜੇਪੀ ਕਿਸਾਨ ਵਿਰੋਧੀ ਪਾਰਟੀ ਹੈ। ਜੋ ਕਿਸਾਨਾਂ ਨੂੰ ਮਾਰ ‘ਤੇ ਤੁਰੀ ਹੋਈ ਹੈ।