ਚਰਨਜੀਤ ਚੰਨੀ ਦੇ ਪਰਿਵਾਰ ‘ਚ ਭਾਰੀ ਖੁਸ਼ੀ ਦੀ ਲਹਿਰ - ਚੰਡੀਗੜ੍ਹ
🎬 Watch Now: Feature Video
ਚੰਡੀਗੜ੍ਹ: ਪੰਜਾਬ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਦੇ ਬਣਨ ਨੂੰ ਲੈਕੇ ਜਿੱਥੇ ਸਿੱਧੂ ਖੇਮੇ ਦੇ ਆਗੂਆਂ ਤੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਚੰਨੀ ਦੇ ਪਰਿਵਾਰਿਕ ਮੈਂਬਰ ਵੀ ਕਾਫੀ ਖੁਸ਼ ਵਿਖਾਈ ਦੇ ਰਹੇ ਹਨ। ਪਰਿਵਾਰਿਕ ਮੈਂਬਰ ਦਾ ਕਹਿਣੈ ਕਿ ਚਰਨਜੀਤ ਚੰਨੀ ਬਹੁਤ ਮਿਹਤਨੀ ਹਨ ਇਸ ਕਰਕੇ ਹੀ ਕਾਂਗਰਸ ਸਰਕਾਰ (Congress Government) ਦੇ ਵੱਲੋਂ ਉਨ੍ਹਾਂ ਨੂੰ ਹੁਣ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਪਹਿਲਾਂ ਵੀ ਕਾਫੀ ਮਿਹਨਤ ਕਰਦੇ ਸਨ ਤੇ ਹੁਣ ਉਨ੍ਹਾਂ ਉੱਪਰ ਕੰਮ ਦੀ ਜ਼ਿੰਮੇਵਾਰੀ ਹੋਰ ਵੀ ਵਧ ਚੁੱਕੀ ਹੈ ਜਿਸ ਕਰਕੇ ਹੁਣ ਉਹ ਹੋਰ ਵੀ ਜ਼ਿਆਦਾ ਮਿਹਨਤ ਕਰੇਗਾ ਤਾਂ ਕਿ ਪੰਜਾਬ ਅਤੇ ਦੇਸ਼ ਨੂੰ ਖੁਸ਼ਹਾਲ ਬਣਾਇਆ ਜਾ ਸਕੇ। ਪਰਿਵਾਰਿਕ ਮੈਂਬਰਾਂ ਦਾ ਕਹਿਣੈ ਕਿ ਚੋਣਾਂ ਨੇੜੇ ਆ ਜਾਣ ਦੇ ਕਾਰਨ ਵੀ ਚੰਨੀ ਦਾ ਕੰਮ ਬਹੁਤ ਜ਼ਿਆਦਾ ਵਧ ਜਾਵੇਗਾ।