ਰਾਏਕੋਟ 'ਚ ਭਾਈ ਨੱਥਾ ਭਾਈ ਅਬਦੁੱਲਾ ਜੀ ਢਾਈ ਸਭਾ ਦੀ ਹੋਈ ਵਿਸ਼ੇਸ਼ ਮੀਟਿੰਗ
🎬 Watch Now: Feature Video
ਰਾਏਕੋਟ: ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਭਾਈ ਨੱਥਾ ਭਾਈ ਅਬਦੁੱਲਾ ਜੀ ਢਾਡੀ ਸਭਾ(ਰਜਿ.) ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਢਾਡੀ, ਕਵੀਸ਼ਰ, ਰਾਗੀ ਅਤੇ ਪਾਠੀ ਦੀ ਕੋਰੋਨਾ ਕਾਲ ਦੌਰਾਨ ਆਰਿਥਕ ਤੌਰ 'ਤੇ ਮੰਦੇ ਹਲਾਤ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਥੇ ਹੀ ਇਸ ਮੁਸ਼ਕਿਲ ਘੜੀ ਵਿਚ ਸਿੱਖ ਕੌਮ ਦੇ ਪ੍ਰਚਾਰਕਾਂ ਦੀ ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖਤ ਅਤੇ ਪੰਜਾਬ ਸਰਕਾਰ ਵੱਲੋਂ ਸਾਰ ਨਾ ਲਏ ਜਾਣ 'ਤੇ ਅਫਸੋਸ ਪ੍ਰਗਟਾਇਆ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਖਿਆ ਕਿ ਅਜੌਕੇ ਹਾਲਾਤਾਂ ਨੂੰ ਦੇਖ ਦੇ ਹੋਏ ਸਮੂਹ ਪ੍ਰਚਾਰਕਾਂ ਨੂੰ ਇੱਕ ਪਲੇਟਫਾਰਮ 'ਤੇ ਇੱਕਠੇ ਹੋਣ ਦੀ ਲੋੜ ਹੈ ਤਾਂ ਜੋ ਆਪਣੇ ਹੱਕਾਂ ਲਈ ਅਵਾਜ਼ ਉਠਾਈ ਜਾ ਸਕੇ। ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਤਹਿਸੀਲ ਰਾਏਕੋਟ ਇਕਾਈ ਦੀ ਚੋਣ ਕੀਤੀ ਗਈ। ਜਿਸ ਤਹਿਤ ਚਰਨ ਸਿੰਘ ਭੱਟੀ ਨੂੰ ਪ੍ਰਧਾਨ, ਗੁਰਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗਿਆਨੀ ਚੈਅਰਮੈਨ ਕੁੰਢਾ ਸਿੰਘ ਮਹੋਲੀ ਨੂੰ ਚੇਅਰਮੈਨ, ਗੁਰਪ੍ਰੀਤ ਸਿੰਘ ਹਠੂਰ ਨੂੰ ਵਾਇਸ ਚੇਅਰਮੈਨ, ਗੁਰਮੇਲ ਸਿੰਘ ਰਸੂਲਪੁਰੀ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਨੂੰ ਮੀਤ ਸਕੱਤਰ, ਸੁਖਵਿੰਦਰ ਸਿੰਘ ਸਾਂਤ ਰਛੀਨ ਨੂੰ ਪ੍ਰਚਾਰ ਸਕੱਤਰ, ਪਲਵਿੰਦਰ ਸਿੰਘ ਪ੍ਰੇਮੀ ਨੂੰ ਜਰਨਲ ਸਕੱਤਰ, ਦਲਵਿੰਦਰ ਸਿੰਘ ਰਛੀਨ ਪ੍ਰੈਸ ਸਕੱਤਰ, ਗੁਰਜੀਤ ਸਿੰਘ ਜੰਡ ਨੂੰ ਮੀਤ ਸਕੱਤਰ ਅਤੇ ਮਨਜੀਤ ਸਿੰਘ ਰਛੀਨ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ।