ਦਕੋਹਾ 'ਚ ਸਿਲੰਡਰ ਲੀਕੇਜ ਨਾਲ ਘਰ 'ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ - ਸਿਲੰਡਰ ਲੀਕੇਜ ਨਾਲ ਘਰ 'ਚ ਲੱਗੀ ਅੱਗ
🎬 Watch Now: Feature Video
ਜਲੰਧਰ: ਲੰਘੇ ਦਿਨੀਂ ਇੱਥੋਂ ਦੇ ਪਿੰਡ ਦਕੋਹਾ ਦੇ ਇੱਕ ਘਰ ਵਿੱਚ ਸਿਲੰਡਰ ਦੇ ਲੀਕ ਹੋ ਜਾਣ ਨਾਲ ਅੱਗ ਦੀਆਂ ਲਪਟਾਂ ਨਿਕਲੀਆਂ, ਜਿਸ ਨਾਲ ਘਰ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਨੂੰ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਹਲਵਾਈ ਪ੍ਰਸ਼ਾਦ ਬਣਾ ਰਿਹਾ ਸੀ। ਇਸ ਦੌਰਾਨ ਅਚਾਨਕ ਸਿਲੰਡਰ ਲੀਕ ਹੋਣ ਲੱਗ ਗਿਆ ਤੇ ਅੱਗ ਦੀ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਹਲਵਾਈ ਨੇ ਸਿਆਣਪ ਦਿਖਾਉਂਦੇ ਹੋਏ ਸਿਲੰਡਰ ਨੂੰ ਚੁੱਕ ਕੇ ਦੂਰ ਖਾਲੀ ਜਗ੍ਹਾ ਉੱਤੇ ਸੁੱਟ ਦਿੱਤਾ। ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।