ਦਿੱਲੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜੱਥਾ ਰਵਾਨਾ - ਭਾਰਤੀ ਕਿਸਾਨ ਯੂਨੀਅਨ
🎬 Watch Now: Feature Video
ਮਾਨਸਾ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 22 ਜੁਲਾਈ ਤੋਂ ਸੰਸਦ ਵੱਲ ਰੋਸ ਪ੍ਰਦਰਸ਼ਨ ਸਬੰਧੀ ਮਾਨਸਾ ਦੇ ਰੇਲਵੇ ਸਟੇਸਨ ਤੋਂ ਕਿਸਾਨਾਂ ਦਾ ਵੱਡਾ ਜੱਥਾ ਦਿੱਲੀ ਵੱਲ ਰਵਾਨਾ ਹੋਇਆ, ਅਤੇ ਇਸ ਜੱਥੇ ਵਿੱਚੋਂ ਕਿਸਾਨ 22 ਜੁਲਾਈ ਤੋਂ ਪਾਰਲੀਮੈਂਟ ਵੱਲ ਪ੍ਰਦਰਸ਼ਨ ਲਈ ਕੂਚ ਕਰਨ ਵਾਲੇ ਜੱਥੇ ਵਿੱਚ ਸ਼ਾਮਲ ਹੋਣਗੇ। ਇਸ ਜੱਥੇ ਵਿੱਚ ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਦੇ ਉਗਰਾਹਾਂ ਅਤੇ ਡਕੌਂਦਾ ਜੱਥੇਬੰਦੀਆਂ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਕਿਸਾਨ ਸ਼ਾਮਿਲ ਸਨ। ਇਸ ਮੌਕੇ 'ਤੇ ਕਿਸਾਨਾਂ ਦੇ ਜੱਥੇ ਨੇ ਮੋਦੀ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।