ਸਮਾਜਸੇਵੀ ਸੰਸਥਾ ਨੇ ਮੇਲੇ 'ਚ ਆਈ ਸੰਗਤ ਨੂੰ ਇੰਝ ਕੀਤਾ ਪ੍ਰੇਰਿਤ - foundation inspire people through posters
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਚਾਲੀ ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਵਿਖੇ ਲੱਗਦੇ ਮਾਘੀ ਮੇਲੇ ਵਿੱਚ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਸਿੱਖ ਸੰਗਤ ਨੂੰ ਸਾਰਥਕ ਸ਼ਬਦਾਂ ਰਾਹੀਂ ਸੇਧ ਦੇਣ ਲਈ ਬੈਨਰ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖ ਨੌਜਵਾਨਾਂ ਨੂੰ ਕੇਸਾਂ ਨੂੰ ਕਤਲ ਨਾ ਕਰਵਾ ਕੇ ਸਿੱਖੀ ਸਿਧਾਂਤਾਂ ਨੂੰ ਅਪਣਾਉਣਾ ਚਾਹੀਦਾ ਹੈ ਤੇ ਆਪਣਾ ਜੀਵਨ ਉੱਚਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਥੇ ਸਿਆਸੀ ਗੱਲਾਂ ਸੁਣਨ ਤੇ ਖਾਣ-ਪੀਣ ਤੇ ਖਰੀਦਦਾਰੀ ਤੋਂ ਇਲਾਵਾ ਸੰਗਤ ਨੂੰ ਗੁਰੂ ਦਾ ਕੀਰਤਨ ਸੁਣ ਕੇ ਆਪਣੇ ਨੂੰ ਨਿਹਾਲ ਕਰਨਾ ਚਾਹੀਦਾ ਹੈ। ਸ਼ਹੀਦੀ ਜੋੜ ਮੇਲ 'ਚ ਆ ਕੇ ਉਨ੍ਹਾਂ ਨੂੰ ਸਿੱਖਿਆ ਲੈ ਕੇ ਜਾਣੀ ਚਾਹੀਦੀ ਹੈ।