35 ਆਵਾਰਾ ਗਊਆਂ ਨੂੰ ਕੈਨਾਲ 'ਚੋਂ ਕੱਢਿਆ ਬਾਹਰ - hoshiarpur news
🎬 Watch Now: Feature Video
ਪੰਜਾਬ ਸਰਕਾਰ ਵੱਲੋਂ ਬੇਸਹਾਰਾ ਗਊਆਂ ਦੇ ਰੱਖ ਰਖਾਵ ਲਈ ਬਿਜਲੀ ਬਿੱਲਾਂ ਦੇ ਨਾਲ ਨਾਲ ਹੋਰ ਕਈ ਵਸਤੂਆਂ 'ਤੇ ਗਊ ਸੈੱਸ ਲਗਾਇਆ ਹੋਇਆ ਹੈ। ਪਰ ਗਊ ਸੈੱਸ ਦੇ ਨਾਂਅ 'ਤੇ ਕਰੋੜਾਂ ਰੁਪਏ ਇਕੱਠੇ ਕਰ ਰਹੀ ਸਰਕਾਰ ਅਵਾਰਾ ਗਊਆਂ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਪਾ ਰਹੀ ਹੈ। ਅਜਿਹੇ 'ਚ ਆਵਾਰਾਂ ਗਊਆਂ ਦੇ ਘੁੰਮਣ ਕਾਰਨ ਕਈ ਹਾਦਸੇ ਵਾਪਰ ਰਹੇ ਹਨ। ਇਸ ਸਬੰਧ ਵਿੱਚ ਸ੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ, ਸ੍ਰੀ ਅਮਰਨਾਥ ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਅਤੇ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਗੜ੍ਹਸ਼ੰਕਰ ਦੇ ਨਹਿਰ ਵਿੱਚ ਡਿੱਗੀਆਂ ਹੋਈਆਂ 35 ਦੇ ਕਰੀਬ ਗਊਆਂ ਨੂੰ ਬਾਹਰ ਕੱਢਿਆ ਗਿਆ। ਸਮਾਜ ਸੇਵੀਆਂ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਰਕੇ ਇਹ ਗਊ ਸੈਸ ਗਊਆਂ ਤੱਕ ਨਹੀਂ ਪਹੁੰਚ ਪਾ ਰਿਹਾ ਹੈ ਜਿਸ ਕਰਕੇ ਅੱਜ ਵੀ ਗਊਆਂ ਆਵਾਰਾ ਘੁੰਮ ਰਹੀਆਂ ਹਨ।