ਤੇਜ਼ ਰਫ਼ਤਾਰ ਕਾਰ ਨੇ ਉਡਾਏ 2 ਨੌਜਵਾਨ - ਸੀ.ਸੀ.ਟੀ.ਵੀ. ‘ਚ ਕੈਦ ਹੋਈਆ ਤਸਵੀਰਾਂ
🎬 Watch Now: Feature Video
ਮੁਹਾਲੀ: ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਸੜਕ ਹਾਦਸੇ (Road accidents) ਰੋਕਣ ਦਾ ਨਾਮ ਨਹੀਂ ਲੈ ਰਹੇ। ਇਨ੍ਹਾਂ ਵੱਧ ਰਿਹਾ ਸੜਕ ਹਾਦਸਿਆ (Road accidents) ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੀ ਹੁੰਦੀ ਹੈ। ਅਜਿਹੀ ਹੀ ਤੇਜ਼ ਰਫ਼ਤਾਰ ਦਾ ਕਹਿਰ ਘੜੂੰਆ ਦੇ ਨੇੜੇ ਨੈਸ਼ਨਲ ਹਾਈਵੇ (National Highway) ‘ਤੇ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ (High speed car) ਨੇ ਸੜਕ ਪਾਰ ਕਰ ਰਹੇ 2 ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕਾਰ ਦੀ ਲਪੇਟ ਵਿੱਚ ਆਉਣ ਕਰਕੇ ਦੋਵਾਂ ਦੀ ਮੌਕੇ ‘ਤੇ ਹੀ ਮੌਤ (death) ਹੋ ਗਈ। ਹਾਦਸੇ ਦੀਆਂ ਤਸਵੀਰਾਂ (Pictures) ਨੇੜੇ ਲੱਗੇ ਸੀਸੀਟੀਵੀ (CCTV) ਵਿੱਚ ਕੈਦ ਹੋ ਗਈਆਂ ਹਨ। ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਤੇਜ਼ ਰਫ਼ਤਾਰ (High speed car) ਕਾਰਨ ਬੇਕਾਬੂ ਹੋ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਪਹੁੰਚ ਜਾਂਦੀ ਹੈ।