ਅਜਨਾਲਾ ਦੀਆਂ 15 ਵਾਰਡਾਂ ਲਈ 140 ਉਮੀਦਵਾਰਾਂ ਨੇ ਕਰਵਾਏ ਕਾਗਜ਼ ਦਾਖਲ - 15 ਵਾਰਡਾਂ ਲਈ 140 ਉਮੀਦਵਾਰਾਂ
🎬 Watch Now: Feature Video
ਅੰਮ੍ਰਿਤਸਰ: ਨਗਰ ਪੰਚਾਇਤ ਦੀਆਂ ਚੋਣਾਂ ਦੇ ਮੱਦੇਨਜ਼ਰ ਅਜਨਾਲਾ ਦੇ ਐਸਡੀਐਮ ਦਫ਼ਤਰ ਵਿਖੇ ਪਿਛਲੇ ਚਾਰ ਦਿਨਾਂ ਤੋਂ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸਨ ਜੋ ਕਿ ਬੁੱਧਵਾਰ ਤੱਕ ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ਲਈ 140 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਵਾਏ। ਜਿਸ ਵਿੱਚ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਦੇ ਨਾਲ ਨਾਲ ਦਰਜਨਾਂ ਅਜਾਦ ਉਮੀਦਵਾਰ ਵੀ ਮੌਜੂਦ ਹਨ। ਅਜਨਾਲਾ ਦੀਆਂ 15 ਵਾਰਡਾਂ ਲਈ ਕੌਂਸਲਰ ਬਣਨ ਲਈ 140 ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਈ ਐਸਡੀਐਮ ਨੇ ਕਿਹਾ ਕਿ 15 ਬੂਥ ਬਣਾਏ ਗਏ ਹਨ ਜਿਹਨਾਂ ਵਿਚ 9 ਬੂਥ ਅਤੀ ਸੰਵੇਦਨਸ਼ੀਲ ਅਤੇ 6 ਬੂਥ ਸੰਵੇਦਨਸ਼ੀਲ ਹਨ।