ਜਨਮ ਦਿਨ ਮੌਕੇ 13 ਵਰ੍ਹਿਆਂ ਦੇ ਜਗਰਾਜ ਦਾ ਹੋਇਆ ਕਤਲ - crime in taran tran
🎬 Watch Now: Feature Video

ਤਰਨ ਤਾਰਨ: ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਘੜਕਾ ਵਿੱਚ ਕਰੀਬ 13 ਵਰਿ੍ਹਆਂ ਦੇ ਬੱਚੇ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਮਿ੍ਰਤਕ ਜਗਰਾਜ ਸਿੰਘ ਬੀਤੀ ਰਾਤ ਤੋਂ ਲਾਪਤਾ ਸੀ ਅਤੇ ਜਿਸ ਦੀ ਲ਼ਾਬ ਪਰਿਵਾਰ ਅਤੇ ਪਿੰਡ ਵਾਸੀ ਕਰ ਰਹੇ ਸਨ। ਉਨ੍ਹਾਂ ਕਿਹਾ ਇਸ ਦੀ ਸੂਚਨਾ ਥਾਣਾ ਚੋਹਲਾ ਸਾਹਿਬ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਵੀ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। 28 ਜੁਲਾਈ ਦੀ ਸਵੇਰ ਜਗਰਾਜ ਸਿੰਘ ਝੋਨੇ ਦੇ ਖੇਤਾਂ ਵਿੱਚ ਮਿ੍ਰਤਕ ਹਾਲਤ ਵਿੱਚ ਇੱਕ ਕਿਸਾਨ ਨੂੰ ਮਿਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਸੋਨਮਦੀਪ ਕੌਰ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।